ਜਸਦੀਪ ਸਿੰਘ ਜੱਸੀ ਦਾ ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ''ਚ ਸਨਮਾਨ

Wednesday, Nov 20, 2024 - 10:43 AM (IST)

ਜਸਦੀਪ ਸਿੰਘ ਜੱਸੀ ਦਾ ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ''ਚ ਸਨਮਾਨ

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਮੈਰੀਲੈਂਡ ਸੂਬੇ ਵਿਚ ਰਹਿੰਦੇ ਜਸਦੀਪ ਸਿੰਘ ਜੱਸੀ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦੇ ਕੇ ਪ੍ਰਚਾਰ ਲਈ ਬਹੁਤ ਹੀ ਪ੍ਰਭਾਵਸ਼ਾਲੀ ਉਪਰਾਲੇ ਬਾਲਟੀਮੋਰ ਸ਼ਹਿਰ 'ਚ ਗੁਰਦੁਆਰਾ ਸਾਹਿਬ ਸਿੱਖਾਂ ਨੂੰ ਦਿੱਤੇ ਹਨ। ਇਸ ਲੜੀ ਅਧੀਨ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਸਿੱਖਾਂ ਲਈ ਕੀਤੇ ਸ਼ਲਾਘਾਯੋਗ ਉਪਰਾਲਿਆਂ ਨੂੰ ਅਤੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਕੀਤੇ ਗਏ ਕੰਮਾਂ ਲਈ ਅਤੇ ਫਲੋਰੀਡਾ ਸੂਬੇ ਦੇ ਟੈਂਪਾ ਸ਼ਹਿਰ ਵਿੱਚ ਆਏ ਹੜ੍ਹ ਮਗਰੋਂ ਅੰਤਰਰਾਸ਼ਟਰੀ ਪੱਧਰ 'ਤੇ ਸ਼ਲਾਘਾਯੋਗ ਕਾਰਗੁਜ਼ਾਰੀ ਨੂੰ ਲੈ ਕੇ ਐਸੋਸੀਏਸ਼ਨ ਬਾਲਟੀਮੋਰ ਦੀ ਪ੍ਰਬੰਧਕ ਕਮੇਟੀ ਤੇ ਸਾਰੀ ਸਿੱਖ ਕਮਿਊਨਿਟੀ ਵੱਲੋਂ ਡਾ. ਜਸਦੀਪ ਸਿੰਘ ਜੱਸੀ’ ਵੱਲੋਂ ਪੀੜਤਾਂ ਤੱਕ ਕੀਤੀ ਮਦਦ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ। 

PunjabKesari

ਗੁਰੂ ਘਰ ਦੀ ਕਮੇਟੀ ਦੇ ਅਹੁਦੇਦਾਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਸ ਆਫ ਅਮੈਰਿਕਾ ਅਮਰੀਕਾ ਅਤੇ ਪੰਜਾਬ ਵਿੱਚ ਲੋੜਵੰਦਾਂ ਦੀ ਮਦਦ ਲਈ ਸਭ ਤੋਂ ਪਹਿਲੇ ਅੱਗੇ ਆਏ ਹਨ। ਅਤੇ ਉਨ੍ਹਾਂ ਵਲੋਂ ਅਮਰੀਕਾ ਦੇ ਟੈਪਾਂ ਵਿੱਚ ਰਾਹਤ ਸਮੱਗਰੀ ਪਹੁੰਚਾਉਣਾ ਅਤੇ ਅਮਰੀਕਾ ਦੇ ਨਾਲ ਪੰਜਾਬ ਵਿੱਚ ਮਾਲੀ ਮਦਦ ਲਈ ਇਹ ਸਨਮਾਨ ਬਣਦਾ ਸੀ। ਇਹ ਸਨਮਾਨ ਹਾਸਲ ਕਰਨ ਉਪਰੰਤ ਉਨ੍ਹਾਂ ਨੂੰ ਗੁਰੂ ਕੀ ਬਖਸ਼ਿਸ਼ ਸਿਰੋਪਾਓ ਅਤੇ ਸ੍ਰੀ ਸਮੱਗਰੀ ਪਹੁੰਚਾ ਕੇ ਗੁਰੂ ਘਰ ਦੇ ਸੇਵਾਦਾਰਾਂ ਨੇ ਕਿਹਾ ਕਿ ਇਹ  ਉਨ੍ਹਾਂ ਵੱਲੋਂ ਵੱਡੀ ਸੇਵਾ ਕੀਤੀ ਹੈ।  

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ 'ਚ ਚਾਰ ਪੰਜਾਬੀ ਬਣੇ ਮੰਤਰੀ 

ਇਸ ਮੌਕੇ ਕਮੇਟੀ ਨੇ ਉਨ੍ਹਾਂ ਨੂੰ ਸ੍ਰੀ ਸਾਹਿਬ ਭੇਂਟ ਕਰ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਸਾਲ 1989 ਤੋਂ ਪੰਜਾਬ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਪੰਜਾਬ ਵਿੱਚ ਬੈਗ, ਕਿਤਾਬਾਂ, ਵਜ਼ੀਫ਼ੇ ਆਦਿ ਸਾਮਾਨ ਵੀ ਭੇਜਦੇ ਹਨ। ਡਾ. ਜਸਦੀਪ ਸਿੰਘ ਜੱਸੀ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਗੁਰੂ ਘਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵੱਲੋਂ ਸਿਰੋਪਾ ਤੇ ਸ੍ਰੀ ਸਾਹਿਬ ਭੇਂਟ ਕਰਨ ਤੇ ਮੈਂ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਜਿੰਨਾਂ ਨੇ ਇਕ ਨਿਮਾਣੇ ਜਿਹੇ ਇਨਸਾਨ ਨੂੰ ਇੰਨਾਂ ਮਾਣ ਬਖਸ਼ਿਆ ਹੈ। ਸਾਡੀ ਟੀਮ ਹਮੇਸ਼ਾ ਲੋਕ ਭਲਾਈ ਦੇ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹੇਗੀ।ਉਨ੍ਹਾਂ ਕਿਹਾ ਕਿ ਉਹ ਇਸ ਮੁਕਾਮ 'ਤੇ ਮੈਂ ਆਪਣੇ ਸਾਥੀਆਂ ਅਤੇ ਸਹਿਯੋਗੀਆਂ ਕਰ ਕੇ ਹੀ ਹਾਂ, ਮੈਨੂੰ ਸਨਮਾਨ ਮਿਲਣਾ ਉਨ੍ਹਾਂ ਦਾ ਸਾਰਿਆਂ ਦਾ ਸਨਮਾਨ ਹੋਣ ਦੇ ਬਰਾਬਰ ਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News