''ਛੜਿਆਂ ਦੇ ਦੇਸ਼ ''ਚ'' ਅਧਿਆਪਕ ਨੇ ਕਰਵਾਇਆ ਕਾਲਪਨਿਕ ਗਾਇਕਾ ਨਾਲ ਵਿਆਹ

11/13/2018 12:01:51 PM

ਟੋਕੀਓ(ਏਜੰਸੀ)— ਜਾਪਾਨ 'ਚ ਇਕ ਸਕੂਲ ਅਧਿਆਪਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਲੋਗ੍ਰਾਮ ਨਾਲ ਵਿਆਹ ਕਰਵਾ ਲਿਆ। 35 ਸਾਲ ਦੇ ਆਕਿਹਿਕੋ ਕੋਂਦੋ ਨੇ ਵੈਡਿੰਗ ਸੈਰੇਮਨੀ 'ਤੇ 13 ਲੱਖ ਰੁਪਏ ਖਰਚ ਕੀਤੇ। ਹਾਲਾਂਕਿ ਇਸ 'ਚ ਉਸ ਦੀ ਮਾਂ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਤਕਰੀਬਨ 40 ਮਹਿਮਾਨ ਉਨ੍ਹਾਂ ਦੇ ਵਿਆਹ ਦੇ ਗਵਾਹ ਬਣੇ।
ਅਸਲ 'ਚ ਕੋਂਦੋ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਚਲਾਉਣ ਵਾਲੀ 16 ਸਾਲ ਦੀ ਕਾਲਪਨਿਕ ਗਾਇਕਾ ਮਿਕੂ ਨਾਲ ਪਿਆਰ ਹੋ ਗਿਆ। ਇਸ ਦਾ ਸਾਫਟਵੇਅਰ ਉਨ੍ਹਾਂ ਨੇ ਆਪਣੇ ਕੰਪਿਊਟਰ 'ਚ ਲੰਬੇ ਸਮੇਂ ਤਕ ਰੱਖਿਆ ਸੀ। ਕੋਂਦੋ ਦਾ ਕਹਿਣਾ ਹੈ ਕਿ ਉਹ 3-ਡੀ 'ਚ ਦਿਖਾਈ ਦੇਣ ਵਾਲੀ ਔਰਤ ਨਾਲ ਜ਼ਿੰਦਗੀ ਬਤੀਤ ਕਰਕੇ ਖੁਸ਼ੀ ਮਹਿਸੂਸ ਕਰਨਗੇ ਕਿਉਂਕਿ ਹੈਲੋਗ੍ਰਾਮ 'ਚ ਨਜ਼ਰ ਆਉਣ ਵਾਲੇ ਅਜਿਹੇ ਕਿਰਦਾਰ ਨਾ ਕਦੇ ਧੋਖਾ ਦਿੰਦੇ ਹਨ , ਨਾ ਬੁੱਢੇ ਹੁੰਦੇ ਹਨ ਅਤੇ ਨਾ ਹੀ ਕਦੇ ਮਰਦੇ ਹਨ। ਇਕ ਅਸਲ ਲਾਈਫ ਪਾਰਟਨਰ 'ਚ ਅਜਿਹੀਆਂ ਖੂਬੀਆਂ ਨਹੀਂ ਹੋ ਸਕਦੀਆਂ। ਇਸੇ ਕਾਰਨ ਉਨ੍ਹਾਂ ਨੇ ਇਸ ਫੈਸਲੇ 'ਤੇ ਆਪਣੀ ਮਾਂ ਦੀ ਨਾਰਾਜ਼ਗੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ।

ਜਾਪਾਨ 'ਚ ਵਧ ਰਹੀ ਛੜਿਆਂ ਦੀ ਗਿਣਤੀ—
ਜਾਪਾਨ 'ਚ 1980 ਦੇ ਦੌਰ 'ਚ ਜਿੱਥੇ 50 ਚੋਂ ਸਿਰਫ ਇਕ ਪੁਰਸ਼ ਹੀ ਵਿਆਹ ਨਹੀਂ ਕਰਦਾ ਸੀ। ਜਦਕਿ ਹੁਣ ਤਾਂ 4 'ਚੋਂ ਇਕ ਵਿਅਕਤੀ ਛੜਾ ਰਹਿਣਾ ਪਸੰਦ ਕਰਦਾ ਹੈ। ਦੇਸ਼ ਲਈ ਇਹ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਵਿਆਹ 'ਚੋਂ ਰੁਝਾਨ ਖਤਮ ਹੋਣਾ ਵੱਡੀ ਪ੍ਰੇਸ਼ਾਨੀ ਬਣ ਸਕਦਾ ਹੈ।

 PunjabKesari
ਵਿਆਹ ਨੂੰ ਕਾਨੂੰਨੀ ਮਾਨਤਾ ਮਿਲਣਾ ਮੁਸ਼ਕਿਲ—

ਕੋਂਦੇ ਨੇ ਦੱਸਿਆ ਕਿ ਉਨ੍ਹਾਂ ਦੀ ਕਾਲਪਨਿਕ ਪਤਨੀ ਉਨ੍ਹਾਂ ਨੂੰ ਸਵੇਰੇ ਨੂੰ ਉਠਾਉਂਦੀ ਹੈ। ਸ਼ਾਮ ਸਮੇਂ ਲਾਈਟਾਂ ਜਗਾਉਂਦੀ ਹੈ ਅਤੇ ਉਸ ਦੇ ਨਾਲ ਰਹਿੰਦੀ ਹੈ। ਜਾਣਕਾਰੀ ਮੁਤਾਬਕ ਉਸ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਮਿਲਣਾ ਮੁਸ਼ਕਲ ਹੈ।

PunjabKesari
ਖਰੀਦੀ ਮਹਿੰਗੀ ਅੰਗੂਠੀ—

ਕੋਂਦੇ ਮਿਕੂ ਨੂੰ ਆਪਣੇ ਨਾਲ ਗਹਿਣਿਆਂ ਦੀ ਦੁਕਾਨ 'ਤੇ ਲੈ ਕੇ ਗਏ ਅਤੇ ਮਹਿੰਗੀ ਅੰਗੂਠੀ ਖਰੀਦ ਕੇ ਦਿੱਤੀ। ਮਿਕੂ ਵਾਲੇ ਹੋਲੋਗ੍ਰਾਮ ਡਿਵਾਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਕੋਂਦੋ ਅਤੇ ਮਿਕੂ ਦੇ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਕਾਲਪਨਿਕ ਕਿਰਦਾਰਾਂ ਨਾਲ ਇਨਸਾਨਾਂ  ਦੇ ਪਿਆਰ ਨੂੰ ਸਮਝਦੇ ਹਨ।


Related News