35 ਗਰਲਫ੍ਰੈਂਡਸ ਨੂੰ ਕਰ ਰਿਹਾ ਸੀ ਡੇਟ, ਫਿਰ ਇਕ ਦਿਨ ਆ ਗਈ ਸ਼ਾਮਤ
Friday, Apr 23, 2021 - 09:04 PM (IST)
ਟੋਕੀਓ-ਕੋਈ ਵੀ ਵਿਅਕਤੀ ਇਕੱਠੇ ਇਕ ਜਾਂ ਦੋ ਲੜਕੀਆਂ ਨੂੰ ਡੇਟ ਕਰ ਸਕਦਾ ਹੈ ਪਰ ਹੁਣ ਜਾਪਾਨ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਉਥੇ ਇਕ ਵਿਅਕਤੀ ਨੇ ਇਕੋ ਵਾਰੀ 35 ਗਰਲਫ੍ਰੈਂਡਾਂ ਬਣਾਈਆਂ। ਉਸ ਨੂੰ ਕਿਸੇ ਨਾਲ ਪਿਆਰ ਨਹੀਂ ਸੀ, ਸਿਰਫ ਉਸ ਦਾ ਮਕੱਸਦ ਸਾਰਿਆਂ ਨੂੰ ਚੂਨਾ ਲਾਉਣਾ ਸੀ। ਹਾਲਾਂਕਿ ਬਾਅਦ 'ਚ ਉਸ ਤੋਂ ਇਕ ਗਲਤੀ ਹੋ ਗਈ ਅਤੇ ਪੁਲਸ ਨੂੰ ਉਸ 'ਤੇ ਕਾਰਵਾਈ ਕਰਨੀ ਪਈ। ਜਿਸ ਕਾਰਣ ਹੁਣ ਇਹ ਮਾਮਲਾ ਦੁਨੀਆ ਭਰ 'ਚ ਮਸ਼ਹੂਰ ਹੋ ਗਿਆ ਹੈ।
ਇਹ ਵੀ ਪੜ੍ਹੋ-'ਜੇਕਰ ਨਹੀਂ ਪਾਇਆ ਮਾਸਕ ਤਾਂ ਲਾਇਆ ਜਾਵੇਗਾ ਲਾਕਡਾਊਨ'
ਗਿਫਟ ਦੇ ਚੱਕਰ 'ਚ ਬਣਾਈਆਂ ਗਰਲਫ੍ਰੈਂਡ
ਜਾਪਾਨੀ ਨਿਊਜ਼ ਦੀ ਇਕ ਸਾਈਟ ਮੁਤਾਬਕ 39 ਸਾਲਾਂ ਦੇ ਤਾਕਾਸ਼ੀ ਮਿਆਗਾਵਾ ਨੇ ਇਕ ਗਰਲਫ੍ਰੈਂਡ ਬਣਾਈ ਅਤੇ ਉਸ ਤੋਂ ਗਿਫਟ ਵੀ ਲਏ। ਇਸ ਤੋਂ ਬਾਅਦ ਉਸ ਦਾ ਗਿਫਟ ਦਾ ਸ਼ੌਕ ਵਧਦਾ ਗਿਆ ਅਤੇ ਇਸ ਦੇ ਚੱਕਰ 'ਚ ਉਸ ਨੇ ਰੋਜ਼ਾਨਾ ਨਵੀਆਂ-ਨਵੀਆਂ ਗਰਲਫ੍ਰੈਂਡ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਹੀ ਦਿਨਾਂ 'ਚ ਇਹ ਅੰਕੜਾ 35 ਪਹੁੰਚ ਗਿਆ। ਅਜਿਹਾ ਨਹੀਂ ਹੈ ਕਿ ਨਵੀਂ ਗਰਲਫ੍ਰੈਂਡ ਮਿਲਣ ਤੋਂ ਬਾਅਦ ਉਸ ਨੇ ਪੁਰਾਣੀ ਨੂੰ ਛੱਡ ਦਿੱਤਾ, ਉਹ ਸਾਰਿਆਂ ਨੂੰ ਡੇਟ ਕਰਦਾ ਰਿਹਾ। ਇਸ ਦੇ ਪਿੱਛੇ ਉਸ ਦਾ ਮਕਸਦ ਪਿਆਰ ਨਹੀਂ ਸਗੋਂ ਨਵੇਂ-ਨਵੇਂ ਗਿਫਟਸ ਲੈਣ ਦਾ ਸੀ।
ਸਾਰਿਆਂ ਨੂੰ ਦੱਸਿਆ ਵੱਖ-ਵੱਖ ਜਨਮਦਿਨ
ਤਾਕਾਸ਼ੀ ਲੜਕੀਆਂ ਤੋਂ ਸਿੱਧੇ ਗਿਫਟਸ ਨਹੀਂ ਮੰਗਦਾ ਸੀ। ਇਸ ਦੇ ਲਈ ਉਸ ਨੇ ਇਕ ਵੱਖਰਾ ਤਰੀਕਾ ਵਰਤਿਆ। ਉਸ ਨੇ 47 ਸਾਲਾਂ ਗਰਲਫ੍ਰੈਂਡ ਨੂੰ ਆਪਣਾ ਜਨਮਦਿਨ 22 ਫਰਵਰੀ ਦੱਸਿਆ ਜਦਕਿ 40 ਸਾਲਾਂ ਦੂਜੀ ਮਹਿਲਾ ਨੂੰ ਆਪਣਾ ਜਨਮਦਿਨ ਜੁਲਾਈ 'ਚ ਦੱਸਿਆ। ਇਸ ਤੋਂ ਇਲਾਵਾ ਇਕ ਹੋਰ ਮਹਿਲਾ ਨੂੰ ਉਸ ਨੇ ਦੱਸਿਆ ਕਿ ਉਸ ਦਾ ਜਨਮਦਿਨ ਅਪ੍ਰੈਲ 'ਚ ਆਉਂਦਾ ਹੈ ਜਦਕਿ ਉਸ ਦਾ ਅਸਲ ਜਨਮਦਿਨ 14 ਨਵੰਬਰ ਸੀ। ਇਸ ਤਰ੍ਹਾਂ ਸਾਰਿਆਂ ਨੂੰ ਵੱਖ-ਵੱਖ ਜਨਮਦਿਨ ਦੱਸ ਕੇ ਉਸ ਨੇ ਪਾਰਟੀ ਕੀਤੀਆਂ ਅਤੇ ਉਨ੍ਹਾਂ ਮਹਿਲਾਵਾਂ ਤੋਂ ਮਹਿੰਗੇ-ਮਹਿੰਗੇ ਗਿਫਟ ਲਏ।
ਇਹ ਵੀ ਪੜ੍ਹੋ-ਆਸੂਸ ਨੇ ਭਾਰਤ 'ਚ ਲਾਂਚ ਕੀਤਾ ਲੈਪਟਾਪ, ਜਾਣੋਂ ਕੀਮਤ ਤੇ ਸਪੈਸੀਫਿਕੇਸ਼ਨਸ
ਧੋਖੇ ਨਾਲ ਵੇਚਿਆ ਸਾਮਾਨ
ਪੁਲਸ ਮੁਤਾਬਕ ਮਿਆਗਾਵਾ ਇਨ੍ਹਾਂ ਸਾਰੀਆਂ ਮਹਿਲਾਵਾਂ ਨੂੰ ਇਕ ਮਾਰਕੀਟਿੰਗ ਕੰਪਨੀ ਰਾਹੀਂ ਮਿਲਿਆ, ਨਾਲ ਹੀ ਉਸ ਨੇ ਹਾਈਡ੍ਰੋਜਨ ਵਾਟਰ ਸ਼ਾਵਰ ਸਮੇਤ ਕਈ ਚੀਜ਼ਾਂ ਨੂੰ ਵੇਚਿਆ। ਇਸ ਨਾਲ ਉਸ ਨੂੰ ਵਧੀਆ ਪ੍ਰਾਫਿਟ ਹੋਇਆ। ਇਸ ਤੋਂ ਬਾਅਦ ਉਸ ਦਾ ਦੂਜਾ ਪਲਾਨ ਸ਼ੁਰੂ ਹੋਇਆ ਜਿਥੇ ਉਸ ਨੇ ਫਰਜ਼ੀ ਜਨਮਦਿਨ ਪਾਰਟੀ ਕਰ ਕੇ ਮਹਿਲਾਵਾਂ ਤੋਂ ਗਿਫਟ ਲਏ। ਬਾਅਦ 'ਚ ਕੁਝ ਨੂੰ ਉਸ ਦੇ ਧੋਖੇ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਿਸ ਮਗਰੋਂ ਮਿਆਗਾਵਾ ਦੀ ਸ਼ਾਮਤ ਆ ਗਈ ਅਤੇ ਪੁਲਸ ਦੀ ਜਾਂਚ ਸ਼ੁਰੂ ਹੁੰਦੇ ਹੀ ਉਸ ਦੀ ਸਾਰੀ ਪੋਲ ਖੁੱਲ੍ਹ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।