ਕੋਰੋਨਾ ਵਾਇਰਸ ਕਾਰਨ ਜਾਪਾਨ ਦੇ ਸਮਰਾਟ ਦੇ ਜਨਮ ਦਿਨ ਦਾ ਉਤਸ਼ਾਹ ਰਿਹਾ ਠੰਡਾ

Sunday, Feb 23, 2020 - 01:43 PM (IST)

ਕੋਰੋਨਾ ਵਾਇਰਸ ਕਾਰਨ ਜਾਪਾਨ ਦੇ ਸਮਰਾਟ ਦੇ ਜਨਮ ਦਿਨ ਦਾ ਉਤਸ਼ਾਹ ਰਿਹਾ ਠੰਡਾ

ਟੋਕੀਓ— ਜਾਪਾਨ ਦੇ ਸਮਰਾਟ ਨਾਰੂਹਿਤੋ ਨੇ ਆਪਣੇ 60ਵੇਂ ਜਨਮ ਦਿਨ 'ਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਹਜ਼ਾਰਾਂ ਸ਼ੁੱਭਚਿੰਤਕਾਂ ਦੇ ਰਾਜਮਹੱਲ ਦੇ ਬਾਹਰ ਇਕੱਠੇ ਹੋਣ ਦਾ ਰਿਵਾਜ ਰਿਹਾ ਹੈ ਪਰ ਇਸ ਸਾਲ ਇਸ ਨੂੰ ਰੱਦ ਕਰ ਦਿਤਾ ਗਿਆ ਹੈ। ਨਾਰੂਹਿਤੋ ਦਾ ਜਨਮ ਦਿਨ ਖਾਸ ਹੈ ਕਿਉਂਕਿ ਸਮਰਾਟ ਬਣਨ ਦੇ ਬਾਅਦ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ। ਜਾਪਾਨ ਦੇ ਰਾਸ਼ੀ ਚੱਕਰ ਕੈਲੰਡਰ ਮੁਤਾਬਕ 60 ਸਾਲ ਨੂੰ ਕਾਫੀ ਮਹੱਤਵਪੂਰਣ ਮੰਨਿਆ ਜਾਂਦਾ ਹੈ।

ਕੋਰੋਨਾ ਵਾਇਰਸ ਦੇ ਖਤਰੇ ਵਿਚਕਾਰ ਸਮਰਾਟ ਦੇ ਜਨਮ ਦਿਨ ਨੂੰ ਲੈ ਕੇ ਉਤਸਾਹ ਗਾਇਬ ਜਿਹਾ ਹੈ ਅਤੇ ਕਈ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਜਾਪਾਨ 'ਚ ਕੋਰੋਨਾ ਵਾਇਰਸ ਦੇ 750 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 634 ਮਾਮਲੇ ਡਾਇਮੰਡ ਪ੍ਰਿਸੰਸ ਕਰੂਜ਼ ਦੇ ਹਨ। ਇਹ ਜਹਾਜ਼ ਯੋਕੋਹਾਮਾ 'ਚ ਸਮੁੰਦਰੀ ਤਟ 'ਤੇ ਵੱਖਰਾ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਖਤਰਨਾਕ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਹੁਣ ਤਕ ਤਕਰੀਬਨ 2,440 ਲੋਕਾਂ ਦੀ ਮੌਤ ਹੋ ਗਈ ਅਤੇ ਕੁੱਲ 76,936 ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ।


Related News