ਜਾਪਾਨ ਦੇ ਖੇਤੀਬਾੜੀ ਮੰਤਰੀ ਨੇ ਦਿੱਤਾ ਅਸਤੀਫ਼ਾ

Tuesday, Oct 29, 2024 - 04:58 PM (IST)

ਟੋਕੀਓ (ਵਾਰਤਾ)- ਜਾਪਾਨ ਦੇ ਖੇਤੀਬਾੜੀ, ਜੰਗਲਾਤ ਅਤੇ ਮੱਛੀ ਪਾਲਣ ਮੰਤਰੀ ਯਾਸੂਹੀਰੋ ਓਜ਼ਾਤੋ ਨੇ ਐਤਵਾਰ ਨੂੰ ਹੇਠਲੇ ਸਦਨ ਦੀਆਂ ਚੋਣਾਂ ਵਿੱਚ ਆਪਣੀ ਹਾਰ ਤੋਂ ਬਾਅਦ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਓਜ਼ਾਟੋ ਇਕੱਲੇ-ਮੈਂਬਰੀ ਹਲਕੇ ਵਿਚ ਵਿਰੋਧੀ ਉਮੀਦਵਾਰ ਤੋਂ ਹਾਰ ਗਿਆ ਅਤੇ ਪਾਰਟੀ ਸੂਚੀਆਂ ਰਾਹੀਂ ਦੁਬਾਰਾ ਚੋਣ ਜਿੱਤਣ ਵਿਚ ਅਸਫਲ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ- ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਜਾਰੀ, 11ਵੀਂ ਜਮਾਤ ਦੇ ਵਿਦਿਆਰਥੀ ਦੀ ਲਿੰਚਿਗ ਦੀ ਕੋਸ਼ਿਸ਼

ਜਾਪਾਨੀ ਸਮਾਚਾਰ ਏਜੰਸੀ ਕਯੋਡੋ ਨੇ ਓਜ਼ਾਟੋ ਦੇ ਹਵਾਲੇ ਨਾਲ ਕਿਹਾ, "ਆਪਣਾ ਸੰਸਦ ਮੈਂਬਰ ਦਾ ਦਰਜਾ ਗੁਆਉਣ ਤੋਂ ਬਾਅਦ, ਮੈਂ ਆਪਣੇ ਮੰਤਰੀ ਦੇ ਫਰਜ਼ ਨਿਭਾਉਣ ਦੇ ਯੋਗ ਨਹੀਂ ਹੋਵਾਂਗਾ।" ਉਨ੍ਹਾਂ ਅਸਤੀਫ਼ੇ ਦੀ ਤਾਰੀਖ਼ ਨਹੀਂ ਦੱਸੀ। ਇੱਥੇ ਦੱਸ ਦਈਏ ਕਿ ਐਤਵਾਰ ਦੀਆਂ ਚੋਣਾਂ ਵਿੱਚ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲ.ਡੀ.ਪੀ) ਨੇ 247 ਤੋਂ ਘੱਟ ਕੇ 191 ਸੀਟਾਂ ਹਾਸਲ ਕੀਤੀਆਂ, ਜਦੋਂ ਕਿ ਕੋਮੀਟੋ ਪਾਰਟੀ ਨੇ 32 ਤੋਂ ਘੱਟ ਕੇ 24 ਸੀਟਾਂ ਜਿੱਤੀਆਂ। ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਸਾਂਝੇ ਤੌਰ 'ਤੇ ਹੇਠਲੇ ਸਦਨ ਦੀਆਂ ਅੱਧੀਆਂ ਤੋਂ ਵੱਧ ਸੀਟਾਂ ਮਤਲਬ 465 ਵਿਚੋਂ 250 ਸੀਟਾਂ ਜਿੱਤੀਆਂ। ਐਲ.ਡੀ.ਪੀ ਅਤੇ ਕੋਮੇਇਟੋ ਦੇ ਸੱਤਾਧਾਰੀ ਗੱਠਜੋੜ ਕੋਲ ਹੁਣ 215 ਸੀਟਾਂ ਹਨ, ਜੋ ਕਿ 233 ਸੀਟਾਂ ਵਾਲੇ ਬਹੁਮਤ ਦੇ ਅੱਧ ਤੋਂ ਵੀ ਘੱਟ ਹਨ। ਚੋਣਾਂ ਤੋਂ ਪਹਿਲਾਂ ਗਠਜੋੜ ਕੋਲ 279 ਸੀਟਾਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News