ਜਪਾਨ, ਫਿਲਪੀਨਜ਼, ਜਰਮਨੀ ਦੇ ਨਾਲ ਹੀ ਭਾਰਤ 'ਤੇ ਰਿਹਾ ਜਲਵਾਯੂ ਨਾਲ ਜੁੜੀ ਐਮਰਜੈਂਸੀ ਦਾ ਸਾਇਆ

12/04/2019 7:30:49 PM

ਮੈਡ੍ਰਿਡ (ਏ.ਐਫ.ਪੀ.)- ਜਪਾਨ, ਫਿਲਪੀਨਜ਼ ਅਤੇ ਜਰਮਨੀ ਬੀਤੇ ਸਾਲ ਜਲਵਾਯੂ ਪਰਿਵਰਤਨ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਰਹੇ ਹਨ, ਜਦੋਂ ਕਿ ਇਸ ਦੇ ਠੀਕ ਬਾਅਦ ਅਤੇ ਮੇਡਾਗਾਸਕਰ ਰਹੇ। ਵਾਤਾਵਰਣ ਥਿੰਕਟੈਂਕ ਜਰਮਨਵਾਚ ਦੀ ਰਿਪੋਰਟ ਮੁਤਾਬਕ ਭਾਰਤ ਨੇ 2018 ਦੌਰਾਨ ਭਿਆਨਕ ਗਰਮੀ ਦੇ ਨਾਲ ਹੀ ਵਿਕਰਾਲ ਹੜ੍ਹ ਅਤੇ ਕਈ ਤੂਫਾਨਾਂ ਦਾ ਸਾਹਮਣਾ ਕੀਤਾ। ਇਸ ਦੇ ਚੱਲਦੇ ਤਕਰੀਬਨ 38 ਅਰਬ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ। ਖੋਜਕਰਤਾਵਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜਾਪਾਨ 2018 ਦੀ ਇਕ ਤਿਮਾਹੀ ਦੇ ਅੰਦਰ ਹੀ ਮੀਂਹ ਅਤੇ ਹੜ੍ਹ, ਦੋ ਖਤਰਨਾਕ ਗਰਮ ਹਵਾਵਾਂ ਅਤੇ ਭਿਆਨਕ ਤੂਫਾਨ ਤੋਂ ਪ੍ਰਭਾਵਿਤ ਹੋਇਆ।

ਰਿਪੋਰਟ ਮੁਤਾਬਕ ਇਸ ਦੇ ਚੱਲਦੇ ਪੂਰੇ ਦੇਸ਼ ਵਿਚ ਸੈਂਕੜੇ ਲੋਕ ਮਾਰੇ ਗਏ, ਹਜ਼ਾਰਾਂ ਬੇਘਰ ਹੋਏ ਅਤੇ 35 ਅਰਬ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਦਾ ਨੁਕਸਾਨ ਹੋਇਆ। ਉੱਤਰੀ ਫਿਲਪੀਨਜ਼ ਨੇ ਸਤੰਬਰ ਵਿਚ ਸ਼੍ਰੇਣੀ ਪੰਜ ਦੇ ਤੂਫਾਨ ਮੰਗਹੁਤ ਤੋਂ ਹੋਈ ਭਿਆਨਕ ਤਬਾਹੀ ਦਾ ਸਾਹਮਣਾ ਕੀਤਾ, ਜਿਸ ਦੇ ਚੱਲਦੇ ਢਾਈ ਲੱਖ ਲੋਕ ਬੇਘਰ ਹੋ ਗਏ ਅਤੇ ਕਈ ਥਾਵਾਂ ਖਤਰਨਾਕ ਜ਼ਮੀਨ ਖਿਸਕ ਦਾ ਮਾਮਲਾ ਹੋਇਆ। ਇਸੀ ਤਰ੍ਹਾਂ ਜਰਮਨੀ ਨੇ ਗਰਮੀ ਵਿਚ ਲੂ ਵਰਗੀ ਗਰਮ ਹਵਾਵਾਂ, ਸੋਕਾ ਅਤੇ ਚਾਰ ਮਹੀਨੇ ਤੱਕ ਆਮ ਤੋਂ ਤਕਰੀਬਨ 4 ਡਿਗਰੀ ਸੈਲਸੀਅਸ ਜ਼ਿਆਦਾ ਔਸਤ ਤਾਪਮਾਨ ਦਾ ਸਾਹਮਣਾ ਕੀਤਾ। ਇਸ ਦੇ ਚੱਲਦੇ 1250 ਲੋਕਾਂ ਦੀ ਬੇਵਜ੍ਹਾ ਮੌਤ ਹੋਈ ਅਤੇ ਪੰਜ ਅਰਬ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ, ਜਿਸ ਵਿਚ ਜ਼ਿਆਦਾਤਰ ਖੇਤੀ ਨਾਲ ਸਬੰਧਿਤ ਸੀ। ਸਾਲ 2018 ਦੀਆਂ ਪ੍ਰਮੁੱਖ ਮੌਸਮ ਐਮਰਜੈਂਸੀਆਂ ਨਾਲ ਇਹ ਸਾਬਿਤ ਕੀਤਾ ਕਿ ਦੁਨੀਆ ਦੀ ਸਭ ਤੋਂ ਵੱਧ ਵਿਕਸਿਤ ਅਰਥਵਿਵਸਥਾਵਾਂ ਵੀ ਕੁਦਰਤ ਅੱਗੇ ਕਿੰਨੀਆਂ ਬੇਬਸ ਹਨ।


Sunny Mehra

Content Editor

Related News