ਜਾਪਾਨ ਦੇ ਸਾਗਰ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਚੀਨ ਦਾ ਵਿਨਾਸ਼ਕਾਰੀ ਜਹਾਜ਼

06/16/2022 4:57:23 PM

ਬੀਜਿੰਗ: ਚੀਨ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਮਰੱਥ ਜੰਗੀ ਜਹਾਜ਼ਾਂ ਵਿੱਚੋਂ ਇੱਕ ਜਹਾਜ਼ ਜਾਪਾਨ ਸਾਗਰ ਵਿੱਚ ਲੰਬੀ ਦੂਰੀ ਦੇ ਅਭਿਆਸ ਵਿੱਚ ਹਿੱਸਾ ਲੈ ਰਿਹਾ ਹੈ, ਜੋ ਚੀਨ ਦੀ ਵਧਦੀ ਜਲ ਸੈਨਾ ਦੀ ਪਹੁੰਚ ਨੂੰ ਦਰਸਾਉਂਦਾ ਹੈ। ਇਹ ਜਾਣਕਾਰੀ ਸਰਕਾਰੀ ਮੀਡੀਆ ’ਚ ਵੀਰਵਾਰ ਨੂੰ ਦਿੱਤੀ ਗਈ ਹੈ। ਕਮਿਊਨਿਸਟ ਪਾਰਟੀ ਦੇ ਅਖ਼ਬਾਰ 'ਗਲੋਬਲ ਟਾਈਮਜ਼' ਦੀ ਖ਼ਬਰ ਮੁਤਾਬਕ ਟਾਈਪ 055 ਵਿਨਾਸ਼ਕਾਰੀ ਲਹਾਸਾ ਦਾ ਇਹ ਪਹਿਲਾ ਮਿਸ਼ਨ ਹੈ। ਉਸ ਨੂੰ ਪਿਛਲੇ ਸਾਲ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ

ਅਖ਼ਬਾਰ ਨੇ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਇਸ ਦੇ ਨਾਲ ਲੁਯਾਂਗ-ਕਲਾਸ ਦੇ ਟਾਈਪ 052ਡੀ ਵਿਨਾਸ਼ਕ ਚੇਂਗਦੂ ਅਤੇ ਟਾਈਪ 903 ਆਇਲਰ ਡੋਂਗਪਿੰਗੂ ਵੀ ਸਨ। ਜਾਪਾਨ ਸਾਗਰ ਜਾਪਾਨੀ ਦੀਪ ਸਮੂਹ ਸਖਾਲਿਨ ਟਾਪੂ, ਕੋਰੀਆਈ ਪ੍ਰਾਇਦੀਪ ਅਤੇ ਰੂਸ ਦੇ ਸੁਦੂਰ ਪੂਰਬੀ ਮੁੱਖ ਭੂ-ਭਾਗ ਦੇ ਵਿਚਕਾਰ ਚੀਨ ਦੇ ਉੱਤਰੀ ਦਿਸ਼ਾਂ ’ਚ ਸਥਿਤ ਹੈ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਨਾਗਾਸਾਕੀ ਦੇ ਫੁਕੂ ਟਾਪੂ ਤੋਂ ਕਰੀਬ 200 ਕਿਲੋਮੀਟਰ ਪੱਛਮ ਵੱਲ ਤਿੰਨ ਜਹਾਜ਼ਾਂ ਨੂੰ ਜਾਪਾਨ ਸਾਗਰ ਵੱਲ ਪੂਰਬ ਨੂੰ ਜਾਂਦੇ ਹੋਏ ਵੇਖਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਚੀਨ ਦੀ ਜਲ ਸੈਨਾ ਬਹੁਤ ਤੇਜ਼ ਰਫ਼ਤਾਰ ਨਾਲ ਜਹਾਜ਼ਾਂ ਦਾ ਨਿਰਮਾਣ ਕਰ ਰਹੀ ਹੈ। ਹੁਣ ਜੰਗੀ ਜਹਾਜ਼ਾਂ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਹੈ। ਮੰਨਿਆ ਜਾਂਦਾ ਹੈ ਕਿ ਚੀਨ ਨੇ ਟਾਈਪ 055 ਵਿਨਾਸ਼ਕਾਂ ਦੇ ਪਹਿਲੇ ਬੈਚ ਦੇ ਪੰਜ ਜਹਾਜ਼ਾਂ ਨੂੰ ਸ਼ਾਮਲ ਕੀਤਾ ਹੈ। ਫੌਜੀ ਮਾਹਿਰਾਂ ਦੇ ਹਵਾਲੇ ਤੋਂ 'ਗਲੋਬਲ ਟਾਈਮਜ਼' ਨੇ ਦੱਸਿਆ ਕਿ ਵਿਨਾਸ਼ਕਾਰੀ ਫੌਜੀ ਤਿਆਰੀਆਂ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਤਾਈਵਾਨ 'ਤੇ ਹਮਲੇ ਦੀ ਸਥਿਤੀ 'ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣਾ ਹੈ।

 


rajwinder kaur

Content Editor

Related News