ਕੋਵਿਡ-19 : ਜਾਪਾਨ 'ਚ ਰਜਿਸਟਰਡ ਵਿਆਹਾਂ 'ਚ ਭਾਰੀ ਕਮੀ, 121 ਸਾਲ ਬਾਅਦ ਜਨਮ ਦਰ ਰਿਕਾਰਡ ਘਟਿਆ

06/07/2021 1:49:36 AM

ਟੋਕਿਓ(ਬਿਊਰੋ)- ਕੋਰੋਨਾ ਸੰਕਟ ਨੇ ਦੁਨੀਆ ਭਰ 'ਚ ਜਨਮ ਦਰ ਨੂੰ ਪ੍ਰਭਾਵਿਤ ਕੀਤਾ ਹੈ। ਜਦੋਂਕਿ ਸ਼ੁਰੂ 'ਚ ਇਹ ਕਿਆਸ ਸਨ ਕਿ ਲਾਕਡਾਊਨ ਦੇ ਕਾਰਨ ਜਨਮ ਦਰ ਵੱਧ ਸਕਦੀ ਹੈ। ਜਾਪਾਨ 'ਚ 2020 'ਚ ਜਨਮ ਦਰ ਰਿਕਾਰਡ ਪੱਧਰ ਤੋਂ ਘੱਟ ਗਈ ਹੈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਸੰਕਟ ਦਾ ਅਸਰ ਵੱਖ-ਵੱਖ ਰੂਪਾਂ 'ਚ ਦੇਖਣ ਨੂੰ ਮਿਲ ਰਿਹਾ ਹੈ। 

 

ਪੜ੍ਹੋ ਇਹ ਅਹਿਮ ਖਬਰ- ਯੂਕੇ: 12 ਸਾਲ ਦੇ ਬੱਚਿਆਂ ਨੂੰ ਕੋਵਿਡ ਟੈਸਟ ਲਈ ਦਿੱਤਾ ਜਾ ਰਿਹਾ ਸੱਦਾ

ਮਹਾਮਾਰੀ ਦੇ ਕਾਰਨ ਕਈ ਲੋਕਾਂ ਨੇ ਵਿਆਹ ਅੱਗੇ ਪਾ ਦਿੱਤੇ ਹਨ। ਮੰਤਰਾਲੇ ਨੇ ਕਿਹਾ ਕਿ 2020 'ਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਕੇ 8,40,832 'ਤੇ ਆ ਗਈ ਹੈ। ਇਹ 2019 ਦੇ ਮੁਕਾਬਲੇ 2.8 ਫੀਸਦੀ ਘੱਟੀ ਹੈ। ਇਹ ਅੰਕੜਾ 1899 ਤੋਂ ਬਾਅਦ ਵੀ ਸਭ ਤੋਂ ਘੱਟ ਹੈ। ਜਾਪਾਨ 'ਚ 121 ਸਾਲ ਬਾਅਦ ਜਨਮ ਦਰ ਨੂੰ ਲੈ ਕੇ ਅਜਿਹੀ ਸਥਿਤੀ ਪੈਦਾ ਹੋਈ ਹੈ। 

ਮੰਤਰਾਲੇ ਨੇ ਕਿਹਾ ਕਿ ਜਾਪਾਨ 'ਚ ਰਜਿਸਟਰਡ ਵਿਆਹਾਂ ਦੀ ਗਿਣਤੀ 2020 ਤੋਂ 12.3 ਫੀਸਦੀ ਘੱਟ ਕੇ 5,25,490 ਰਹਿ ਗਈ ਹੈ। ਜਦੋਂਕਿ ਪਹਿਲਾਂ ਲੜਾਈ ਦੇ ਦੌਰਾਨ ਹੀ ਵਿਆਹ ਘੱਟ ਹੁੰਦੇ ਸੀ। 2020 'ਚ ਜਾਪਾਨ 'ਚ ਬੱਚਿਆ ਦੀ ਉਪਜ ਦਰ ਘੱਟ ਕੇ 1.34 ਹੋ ਗਈ। ਇਹ ਦੁਨੀਆ 'ਚ ਸਭ ਤੋਂ ਘੱਟ ਹੈ। ਜਾਪਾਨ 'ਚ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ।

ਪੜ੍ਹੋ ਇਹ ਅਹਿਮ ਖਬਰ- ਮੇਗਨ ਮਰਕੇਲ ਨੇ ਬੇਟੀ ਨੂੰ ਦਿੱਤਾ ਜਨਮ, ਪ੍ਰਿੰਸ ਹੈਰੀ ਦੀ ਮਾਂ ਦੇ ਨਾਂ 'ਤੇ ਰੱਖਿਆ ਬੇਟੀ ਦਾ ਨਾਮ

ਨੌਜਵਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਕਾਰਜਬਲ ਵੀ ਘੱਟ ਰਿਹਾ ਹੈ। ਜਾਪਾਨ ਨੂੰ 'ਸੁਪਰ ਏਜਡ' ਦੇਸ਼ ਕਿਹਾ ਜਾਂਦਾ ਹੈ। ਇਸਦਾ ਮਤਲਬ ਇਹ ਹੈ ਕਿ ਜਾਪਾਨ ਦੀ 20 ਫੀਸਦੀ ਤੋਂ ਵੀ ਵੱਧ ਆਬਾਦੀ 65 ਸਾਲ ਤੋਂ ਵੱਧ ਉਮਰ ਦੀ ਹੈ। ਦੇਸ਼ ਦੀ ਕੁਲ ਆਬਾਦੀ 2018 'ਚ 12.40 ਕਰੋੜ ਸੀ। ਮਾਹਰਾਂ ਦਾ ਕਹਿਣਾ ਹੈ ਕਿ 2065 ਤਕ ਆਬਾਦੀ ਘਟ ਕਰੀਬ 8.8 ਕਰੋੜ ਹੋ ਜਾਵੇਗੀ। 
 


Bharat Thapa

Content Editor

Related News