ਜਾਪਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ
Tuesday, Oct 01, 2024 - 12:34 PM (IST)

ਟੋਕੀਓ (ਏਜੰਸੀ) : ਜਾਪਾਨ ਦੀ ਸੰਸਦ ਨੇ ਰਸਮੀ ਤੌਰ ‘ਤੇ ਸੱਤਾਧਾਰੀ 'ਲਿਬਰਲ ਡੈਮੋਕ੍ਰੇਟਿਕ ਪਾਰਟੀ' ਦੇ ਮੁਖੀ ਸ਼ਿਗੇਰੂ ਇਸ਼ੀਬਾ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਇਸ਼ੀਬਾ ਨੂੰ ਸ਼ੁੱਕਰਵਾਰ ਨੂੰ 'ਲਿਬਰਲ ਡੈਮੋਕ੍ਰੇਟਿਕ ਪਾਰਟੀ' ਦਾ ਨੇਤਾ ਚੁਣਿਆ ਗਿਆ ਸੀ, ਤਾਂ ਕਿ ਉਹ ਫੂਮਿਓ ਕਿਸ਼ਿਦਾ ਦੀ ਜਗ੍ਹਾ ਲੈ ਸਕਣ।
ਇਹ ਵੀ ਪੜ੍ਹੋ: US 'ਚ ਤੂਫ਼ਾਨ 'ਹੈਲੇਨ' ਨੇ ਹੁਣ ਤੱਕ ਲਈ 107 ਲੋਕਾਂ ਦੀ ਜਾਨ, ਰਾਸ਼ਟਰਪਤੀ ਬਾਈਡੇਨ ਕਰਨਗੇ ਹਵਾਈ ਸਰਵੇਖਣ
ਫੂਮੀਓ ਕਿਸ਼ਿਦਾ ਦੇ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਇਸ਼ੀਬਾ ਲਈ ਅਗਲੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ਼ੀਬਾ ਮੰਗਲਵਾਰ ਨੂੰ ਬਾਅਦ ਵਿੱਚ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨਗੇ।
ਇਹ ਵੀ ਪੜ੍ਹੋ: 'ਇਹ ਕੌਫੀ ਸ਼ਾਪ ਨਹੀਂ ਸੁਪਰੀਮ ਕੋਰਟ ਹੈ'; ਵਕੀਲ 'ਤੇ ਆਖਿਰ ਕਿਉਂ ਭੜਕੇ CJI ਚੰਦਰਚੂੜ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8