''ਅੱਜ ਈਰਾਨ ''ਤੇ ਹੋਵੇਗਾ ਸਭ ਤੋਂ ਵੱਡਾ ਹਮਲਾ'', ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਖੁਲਾਸਾ

Thursday, Mar 19, 2026 - 07:15 PM (IST)

''ਅੱਜ ਈਰਾਨ ''ਤੇ ਹੋਵੇਗਾ ਸਭ ਤੋਂ ਵੱਡਾ ਹਮਲਾ'', ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਖੁਲਾਸਾ

ਵਾਸ਼ਿੰਗਟਨ: ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਹੇਗਸੇਥ ਨੇ ਕਿਹਾ ਹੈ ਕਿ ਈਰਾਨ ਦਾ ਫੌਜੀ ਢਾਂਚਾ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ ਅਮਰੀਕੀ ਫੌਜ ਨੇ ਹੁਣ ਤੱਕ ਈਰਾਨ ਦੇ 7,000 ਤੋਂ ਵੱਧ ਫੌਜੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਜ ਦਾ ਹਮਲਾ ਪਹਿਲਾਂ ਨਾਲੋਂ ਵੀ ਵੱਡਾ ਹੋਵੇਗਾ।

ਮਿਜ਼ਾਈਲ ਤੇ ਡਰੋਨ ਉਦਯੋਗ ਨੂੰ ਪਹੁੰਚਿਆ ਭਾਰੀ ਨੁਕਸਾਨ
ਰੱਖਿਆ ਮੰਤਰੀ ਅਨੁਸਾਰ, ਅਮਰੀਕੀ ਹਮਲਿਆਂ ਨੇ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਅਤੇ ਰੱਖਿਆ ਉਦਯੋਗਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਖਾਸ ਤੌਰ 'ਤੇ ਮਿਜ਼ਾਈਲ ਅਤੇ ਡਰੋਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹੇਗਸੇਥ ਨੇ ਦਾਅਵਾ ਕੀਤਾ ਕਿ ਨਵੀਂ ਬੈਲਿਸਟਿਕ ਮਿਜ਼ਾਈਲ ਬਣਾਉਣ ਦੀ ਈਰਾਨ ਦੀ ਸਮਰੱਥਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਅਮਰੀਕੀ ਬਲਾਂ ਵਿਰੁੱਧ ਬੈਲਿਸਟਿਕ ਮਿਜ਼ਾਈਲ ਹਮਲਿਆਂ 'ਚ 90 ਫੀਸਦੀ ਤੱਕ ਦੀ ਗਿਰਾਵਟ ਆਈ ਹੈ।

ਈਰਾਨ ਦੀ ਜਲ ਸੈਨਾ ਦਾ ਸਫਾਇਆ
ਸਰੋਤਾਂ ਮੁਤਾਬਕ, ਸਮੁੰਦਰੀ ਜੰਗ 'ਚ ਵੀ ਈਰਾਨ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕਾ ਨੇ ਈਰਾਨ ਦੇ 120 ਤੋਂ ਵੱਧ ਜਲ ਸੈਨਾ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ ਹੈ ਜਾਂ ਡੁਬੋ ਦਿੱਤਾ ਹੈ। ਇੰਨਾ ਹੀ ਨਹੀਂ, ਈਰਾਨ ਕੋਲ ਮੌਜੂਦ ਸਾਰੀਆਂ 11 ਪਣਡੁੱਬੀਆਂ (Submarines) ਵੀ ਹੁਣ ਖਤਮ ਹੋ ਚੁੱਕੀਆਂ ਹਨ ਤੇ ਉਨ੍ਹਾਂ ਦੇ ਫੌਜੀ ਬੰਦਰਗਾਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।

ਰਾਸ਼ਟਰਪਤੀ ਟਰੰਪ ਕਰਨਗੇ ਅੰਤਿਮ ਫੈਸਲਾ
ਇਹ ਜੰਗ ਕਦੋਂ ਖਤਮ ਹੋਵੇਗੀ, ਇਸ ਬਾਰੇ ਗੱਲ ਕਰਦਿਆਂ ਹੇਗਸੇਥ ਨੇ ਸਪੱਸ਼ਟ ਕੀਤਾ ਕਿ ਇਸ ਦਾ ਫੈਸਲਾ ਸਿਰਫ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਕਰਨਗੇ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਸਹੀ ਰਸਤੇ 'ਤੇ ਹੈ ਤੇ ਜਦੋਂ ਤੈਅ ਕੀਤੇ ਗਏ ਟੀਚੇ ਪੂਰੇ ਹੋ ਜਾਣਗੇ ਤਾਂ ਰਾਸ਼ਟਰਪਤੀ ਆਪਣੀ ਮਰਜ਼ੀ ਅਨੁਸਾਰ ਕਾਰਵਾਈ ਨੂੰ ਰੋਕਣ ਦਾ ਐਲਾਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News