ਜਾਪਾਨ ਦੇ ਬੋਨਿਨ ਦੀਪ ''ਚ ਭੂਚਾਲ ਦੇ ਜ਼ੋਰਦਾਰ ਝਟਕੇ

09/08/2017 1:29:59 AM

ਟੋਕੀਓ— ਜਾਪਾਨ ਦੇ ਬੋਨਿਨ ਦੀਪ ਦੇ ਤੱਟ 'ਤੇ ਵੀਰਵਾਰ ਰਾਤ ਨੂੰ 6.1 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਸੁਨਾਮੀ ਦੇ ਆਉਣ ਦਾ ਕੋਈ ਸ਼ੱਕ ਨਹੀਂ ਜਤਾਇਆ ਗਿਆ ਹੈ। ਅਮਰੀਕੀ ਭੂ ਸਰਵੇਖਣ ਮੁਤਾਬਕ ਭੂਚਾਲ ਦੇ ਝਟਕੇ ਸ਼ਿਮੋਦਾ ਦੇ ਦੱਖਣੀ 'ਚ 770 ਕਿਲੋਮੀਟਰ ਦੂਰ ਜ਼ਮੀਨ ਤੋਂ 450 ਕਿਲੋਮੀਟਰ ਦੀ ਗਹਿਰਾਈ 'ਚ ਮਹਿਸੂਸ ਕੀਤੇ ਗਏ।
ਜਾਪਾਨੀ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਨਾਲ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਤੱਤਕਾਲ ਕੋਈ ਸੂਚਨਾ ਨਹੀਂ ਮਿਲੀ ਹੈ। 


Related News