ਜਾਪਾਨ ''ਚ ਐਮਰਜੈਂਸੀ ਮਿਆਦ ਵਧਾਉਣ ਦੀ ਸੰਭਾਵਨਾ

Tuesday, Feb 02, 2021 - 05:01 PM (IST)

ਜਾਪਾਨ ''ਚ ਐਮਰਜੈਂਸੀ ਮਿਆਦ ਵਧਾਉਣ ਦੀ ਸੰਭਾਵਨਾ

ਟੋਕੀਓ- ਜਾਪਾਨ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਟੋਕੀਓ, ਓਸਾਕਾ ਅਤੇ 8 ਹੋਰ ਸੂਬਿਆਂ ਵਿਚ ਐਮਰਜੈਂਸੀ ਦੀ ਮਿਆਦ ਵਧਾ ਸਕਦੀ ਹੈ।

ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸੁਗਾ ਯੋਸ਼ੀਹਿਦੇ ਨੇ ਅੱਜ ਕਿਹਾ,"ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਕਾਰਨ ਕੋਰੋਨਾ ਮਾਮਲਿਆਂ ਵਿਚ ਹੁਣ ਕਮੀ ਆਉਣੀ ਸ਼ੁਰੂ ਹੋ ਗਈ ਹੈ। ਦੇਸ਼ ਵਿਚ ਇਸ ਵਾਇਰਸ ਦੇ ਸੰਕਰਮਣ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਮੇਰਾ ਮੰਨਣਾ ਹੈ ਕਿ ਖਾਣ ਅਤੇ ਪੀਣ ਲਈ ਲਾਈ ਪਾਬੰਦੀ ਦਾ ਵੀ ਚੰਗਾ ਨਤੀਜਾ ਸਾਹਮਣੇ ਆਇਆ ਹੈ।"

ਦੇਸ਼ ਦੀ ਰਾਜਧਾਨੀ ਟੋਕੀਓ ਅਤੇ 10 ਹੋਰ ਸੂਬਿਆਂ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇਹ ਪਾਬੰਦੀ 7 ਫਰਵਰੀ ਨੂੰ ਖ਼ਤਮ ਹੋਣ ਜਾ ਰਹੀ ਹੈ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਐਮਰਜੈਂਸੀ ਦੀ ਮਿਆਦ 7 ਮਾਰਚ ਤੱਕ ਵਧਾਈ ਜਾ ਸਕਦੀ ਹੈ। ਐੱਨ. ਐੱਚ. ਕੇ. ਨਿਊਜ਼ ਦੀ ਰਿਪੋਰਟ ਮੁਤਾਬਕ ਐਮਰਜੈਂਸੀ ਦੇ ਵਿਸਥਾਰ ਦੇ ਸਬੰਧ ਵਿਚ ਮੰਗਲਵਾਰ ਦੇ ਬਾਅਦ ਸਰਕਾਰ ਦੀ ਬੈਠਕ ਵਿਚ ਰਸਮੀ ਫ਼ੈਸਲਾ ਲਿਆ ਜਾਵੇਗਾ। ਪ੍ਰਧਾਨ ਮੰਤਰੀ ਸੁਗਾ ਐਮਰਜੈਂਸੀ ਵਧਾਉਣ ਦੇ ਫ਼ੈਸਲੇ ਦੇ ਸਬੰਧ ਵਿਚ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦੇਣਗੇ।  


author

Lalita Mam

Content Editor

Related News