ਜਪਾਨ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ
Friday, Apr 05, 2019 - 05:06 PM (IST)

ਟੋਕੀਓ (ਏਜੰਸੀ)- ਜਪਾਨ ਦੇ ਆਈਜੂ ਟਾਪੂ 'ਤੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਫਿਲਹਾਲ, ਭੂਚਾਲ ਨਾਲ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਸਾਡੀ ਧਰਤੀ 12 ਟੈਕਕੋਨਿਕ ਪਲੇਟਾਂ 'ਤੇ ਸਥਿਤ ਹੈ, ਜਿਸ ਦੇ ਹੇਠਾਂ ਤਰਲ ਪਦਾਰਥ ਲਾਵਾ ਦੇ ਰੂਪ ਵਿਚ ਹੈ।
ਇਹ ਪਲੇਟਾਂ ਲਾਵੇ 'ਤੇ ਤੈਰ ਰਹੀਆਂ ਹੁੰਦੀਆਂ ਹਨ। ਵਿਗਿਆਨੀਆਂ ਮੁਤਾਬਕ ਇਨ੍ਹਾਂ ਪਲੇਟਾਂ ਦੇ ਟਕਰਾਉਣ ਨਾਲ ਹੀ ਭੂਚਾਲ ਆਉਂਦੇ ਹਨ। ਟੈਕਟੋਨਿਕ ਪਲੇਟਸ ਆਪਣੀ ਜਗ੍ਹਾ ਤੋਂ ਹਿਲਦੀ ਰਹਿੰਦੀ ਹੈ ਅਤੇ ਖਿਸਕਦੀ ਵੀ ਹੈ। ਹਰ ਸਾਲ ਇਹ ਪਲੇਟਸ ਤਕਰੀਬਨ 4 ਤੋਂ 5 ਮਿਮੀ ਤੱਕ ਆਪਣੇ ਸਥਾਨ ਤੋਂ ਖਿਸਕ ਜਾਂਦੀ ਹੈ। ਇਸ ਕ੍ਰਮ ਵਿਚ ਕਦੇ-ਕਦੇ ਇਹ ਪਲੇਟਸ ਇਕ-ਦੂਜੇ ਨਾਲ ਟਕਰਾ ਜਾਂਦੀ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਭੂਚਾਲ ਆਉਂਦੇ ਹਨ।