ਜਪਾਨ ਨੇ ਕੋਵਿਡ-19 ਕਾਰਣ ਟੋਕੀਓ ’ਚ ਐਲਾਨੀ ਐਮਰਜੈਂਸੀ

Thursday, Jan 07, 2021 - 10:04 PM (IST)

ਜਪਾਨ ਨੇ ਕੋਵਿਡ-19 ਕਾਰਣ ਟੋਕੀਓ ’ਚ ਐਲਾਨੀ ਐਮਰਜੈਂਸੀ

ਟੋਕੀਓ-ਜਪਾਨ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਟੋਕੀਓ ਅਤੇ ਨੇੜੇ ਦੇ ਤਿੰਨ ਖੇਤਰਾਂ ’ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਜਪਾਨ ’ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਵਾਧਾ ਜਾਰੀ ਹੈ ਅਤੇ ਰਾਜਧਾਨੀ ਟੋਕੀਓ ’ਚ ਇਕ ਦਿਨ ’ਚ ਰਿਕਾਰਡ 2,447 ਨਵੇਂ ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੇ ਕੋਰੋਨਾ ਵਾਇਰਸ ਲਈ ਸਰਕਾਰ ਦੇ ਕਰਮਚਾਰੀਆਂ ’ਚ ਇਕ ਘੋਸ਼ਣਾ ਪੱਤਰ ਜਾਰੀ ਕੀਤਾ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਐਮਰਜੈਂਸੀ ਸਥਿਤੀ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ ਅਤੇ ਸੱਤ ਫਰਵਰੀ ਤੱਕ ਜਾਰੀ ਰਹੇਗੀ। ਇਸ ਦੇ ਤਹਿਤ ਰੈਸਟੋਰੈਂਟ ਅਤੇ ਬਾਰ ਨੂੰ ਰਾਤ ਅੱਠ ਵਜੇ ਬੰਦ ਕਰਨ ਦੀ ਗੱਲ ਕਹੀ ਗਈ ਹੈ। ਨਾਲ ਹੀ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਰਾਂ ’ਚ ਰਹਿਣ ਅਤੇ ਭੀੜ ’ਚ ਨਾ ਜਾਣ। ਘੋਸ਼ਣਾ ਪੱਤਰ ’ਚ ਕੋਈ ਜੁਰਮਾਨਾ ਨਾ ਲਾਉਣ ਦੀ ਗੱਲ ਕੀਤੀ ਹੈ। ਹਾਲਾਂਕਿ ਇਸ ’ਚ ਇਕ ਸਖਤ ਬੇਨਤੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸ਼ਾਪਿੰਗ ਮਾਲ ਅਤੇ ਸਕੂਲ ਖੁੱਲ੍ਹੇ ਰਹਿਣਗੇ।

ਇਹ ਵੀ ਪੜ੍ਹੋ -ਪਾਕਿ ’ਚ ਅਫਗਾਨ ਤਾਲਿਬਾਨ ਦੇ 3 ਅੱਤਵਾਦੀ ਗ੍ਰਿਫਤਾਰ

ਸਿਨੇਮਾ ਥਿਏਟਰ, ਲਾਇਬ੍ਰੇਰੀ ਅਤੇ ਹੋਰ ਸਮਾਗਮਾਂ ’ਚ ਘੱਟ ਗਿਣਤੀ ਲਈ ਕਿਹਾ ਜਾਵੇਗਾ। ਬੇਨਤੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਸੂਚੀ ’ਚ ਸੂਚੀਬੱਧ ਕਰ ਕੇ ਜਨਤਕ ਕੀਤਾ ਜਾਵੇਗਾ ਜਦੋਂ ਕਿ ਪਾਲਣਾ ਕਰਨ ਵਾਲੇ ਸਹਾਇਤਾ ਦੇ ਯੋਗ ਹੋਣਗੇ। ਜਪਾਨ ’ਚ ਨਵੇਂ ਸਾਲ ਤੋਂ ਪਹਿਲਾਂ ਦੇ ਜਸ਼ਨ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਕੋਰੋਨਾ ਵਾਇਰਸ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ -ਇਰਾਕ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ’ਚ ਟਰੰਪ ਵਿਰੁੱਧ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News