ਸ਼ਰਮਨਾਕ! 3 ਸਾਲਾ ਧੀ ਨੂੰ 8 ਦਿਨਾਂ ਲਈ ਇਕੱਲਿਆਂ ਛੱਡ ਪ੍ਰੇਮੀ ਨੂੰ ਮਿਲਣ ਗਈ ਮਾਂ, ਭੁੱਖ-ਪਿਆਸ ਨਾਲ ਹੋਈ ਮੌਤ

Friday, Jul 10, 2020 - 10:10 AM (IST)

ਸ਼ਰਮਨਾਕ! 3 ਸਾਲਾ ਧੀ ਨੂੰ 8 ਦਿਨਾਂ ਲਈ ਇਕੱਲਿਆਂ ਛੱਡ ਪ੍ਰੇਮੀ ਨੂੰ ਮਿਲਣ ਗਈ ਮਾਂ, ਭੁੱਖ-ਪਿਆਸ ਨਾਲ ਹੋਈ ਮੌਤ

ਟੋਕੀਓ : ਜਾਪਾਨ 'ਚ ਇਕ ਮਾਂ ਨੂੰ ਆਪਣੀ ਹੀ ਧੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਇੱਥੇ ਇਕ 24 ਸਾਲਾਂ ਦੀ ਮਾਂ ਆਪਣੀ 3 ਸਾਲ ਦੀ ਧੀ ਨੂੰ 8 ਦਿਨਾਂ ਲਈ ਅਪਾਰਟਮੈਂਟ ਵਿਚ ਇਕੱਲਾ ਛੱਡ ਕੇ ਆਪਣੇ ਪ੍ਰੇਮੀ ਨੂੰ ਮਿਲਣ ਚਲੀ ਗਈ। ਘਰ ਵਿਚ ਇਕੱਲੀ ਬੱਚੀ ਕੋਲ ਨਾ ਤਾਂ ਕੁੱਝ ਖਾਣ ਲਈ ਸੀ ਅਤੇ ਨਾ ਹੀ ਪੀਣ ਨੂੰ ਪਾਣੀ। ਅਜਿਹੇ ਵਿਚ ਭੁੱਖ ਅਤੇ ਪਿਆਸ ਨਾਲ ਤੜਫ਼-ਤੜਫ਼ ਕੇ ਬੱਚੀ ਦੀ ਮੌਤ ਹੋ ਗਈ।

ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਜਨਾਨੀ ਦਾ ਨਾਮ ਸਾਕੀ ਕਾਕੇਹਾਸ਼ੀ ਹੈ ਅਤੇ ਉਹ ਆਪਣੀ ਬੱਚੀ ਨੂੰ ਘਰ ਵਿਚ ਇਕੱਠੇ ਛੱਡ ਕੇ ਆਪਣੇ ਪ੍ਰੇਮੀ ਨੂੰ ਮਿਲਣ 600 ਮੀਲ ਡਰਾਈਵ ਕਰਕੇ ਗਈ ਸੀ। ਉਸ ਨੂੰ ਆਉਣ ਅਤੇ ਜਾਣ ਵਿਚ ਕੁੱਲ 8 ਦਿਨ ਲੱਗੇ ਸਨ। ਜਨਾਨੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਵਾਪਸ ਆਈ ਤਾਂ ਬੱਚੀ ਫਰਸ਼ 'ਤੇ ਪਈ ਸੀ। ਉਸ ਨੇ ਤੁਰੰਤ ਡਾਕਟਰ ਨੂੰ ਸੱਦਿਆ ਪਰ ਉਨ੍ਹਾਂ ਦੱਸਿਆ ਕਿ ਬੱਚੀ ਦੀ 2 ਦਿਨ ਪਹਿਲਾਂ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਜਨਾਨੀ ਦਾ ਪਿਛਲੇ ਸਾਲ ਤਲਾਕ ਹੋਇਆ ਸੀ। ਸਾਕੀ ਨੂੰ ਆਪਣੀ ਧੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਸਾਕੀ ਦਾ ਕਹਿਣਾ ਹੈ ਕਿ ਉਹ ਬੱਚੀ ਲਈ ਖਾਣ-ਪੀਣ ਦਾ ਸਾਮਾਨ ਛੱਡ ਕੇ ਗਈ ਸੀ ਅਤੇ ਉਸ ਨੂੰ ਨਹੀਂ ਸੀ ਪਤਾ ਕਿ ਬੱਚੀ ਖੁਦ ਖਾ-ਪੀ ਨਹੀਂ ਸਕੇਗੀ। ਪੁਲਸ ਨੇ ਦੱਸਿਆ ਕਿ ਬੱਚੀ ਦੀ ਹਾਲਤ ਬਹੁਤ ਖ਼ਰਾਬ ਸੀ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਬੱਚੀ ਦੀ ਮੌਤ ਡੀਹਾਈਡਰੇਸ਼ਨ ਅਤੇ ਭੁੱਖ ਕਾਰਨ ਹੋਈ ਹੈ। ਉਥੇ ਹੀ ਜਨਾਨੀ ਨੇ ਦੱਸਿਆ ਕਿ ਬੱਚੀ ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਕਿਉਂਕਿ ਉਹ ਅਕਸਰ ਬੀਮਾਰ ਰਹਿੰਦੀ ਸੀ।


author

cherry

Content Editor

Related News