ਜਾਪਾਨ ਨੇ ਰੂਸ ਤੇ ਚੀਨ ਨਾਲ ਖਤਰੇ ਦਰਮਿਆਨ ਕੀਤਾ ਫੌਜੀ ਅਭਿਆਸ

Tuesday, Dec 07, 2021 - 10:00 PM (IST)

ਜਾਪਾਨ ਨੇ ਰੂਸ ਤੇ ਚੀਨ ਨਾਲ ਖਤਰੇ ਦਰਮਿਆਨ ਕੀਤਾ ਫੌਜੀ ਅਭਿਆਸ

ਏਨੀਵਾ-ਜਾਪਾਨ ਨੇ ਉੱਤਰੀ ਟਾਪੂ ਹੋੱਕਾਇਦੋ 'ਚ ਮੰਗਲਵਾਰ ਨੂੰ ਫੌਜੀ ਅਭਿਆਸ ਕੀਤਾ ਜਿਸ ਨਾਲ ਠੰਡੀਆਂ ਹਵਾਵਾਂ ਦਰਮਿਆਨ ਭਿਆਨਕ ਧਮਾਕਿਆਂ ਨਾਲ ਧਰਤੀ ਹਿੱਲ ਗਈ। ਦਰਜਨਾਂ ਟੈਕਾਂ ਅਤੇ ਫੌਜੀਆਂ ਨੇ ਰੂਸ ਅਤੇ ਚੀਨ ਨਾਲ ਖਤਰੇ ਦਰਮਿਆਨ ਆਪਣੇ ਯੁੱਧ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਫੌਜੀ ਅਭਿਆਸ ਦੌਰਾਨ ਭਿਆਨਕ ਗੋਲੀਬਾਰੀ ਦਰਮਿਆਨ ਫੌਜੀਆਂ ਨੇ ਆਪਣੀਆਂ-ਆਪਣੀਆਂ ਇਕਾਈਆਂ ਦੇ ਨਾਅਰੇ ਲਗਾ ਕੇ ਜਿੱਤ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : WHO ਨੇ ਯੂਰਪ ਨੂੰ ਕਿਹਾ, 5-14 ਸਾਲ ਉਮਰ ਵਰਗ ਦੇ ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਦੀ ਦਰ ਜ਼ਿਆਦਾ

ਇਸ ਹਫਤੇ ਸ਼ੁਰੂ ਹੋਇਆ ਫੌਜੀ ਅਭਿਆਸ 14 ਦਸੰਬਰ ਤੱਕ ਚੱਲੇਗਾ। ਸੂਤਰਾਂ ਨੇ ਕਿਹਾ ਕਿ ਇਸ ਦੌਰਾਨ ਫੌਜੀਆਂ ਨੇ ਦੁਸ਼ਮਣ ਟਿਕਾਣਿਆਂ ਨੂੰ ਤਬਾਹ ਕਰਨ ਅਤੇ ਆਪਣੀਆਂ ਸਮਰੱਥਾਵਾਂ ਨੂੰ ਪਰਖਣ ਦਾ ਅਭਿਆਸ ਕੀਤਾ। ਜਾਪਾਨ ਇਹ ਅਭਿਆਸ ਅਜਿਹੇ ਸਮੇਂ ਕਰ ਰਿਹਾ ਹੈ ਜਦ ਹਾਲ ਦੇ ਸਾਲਾਂ 'ਚ ਰੂਸ ਅਤੇ ਚੀਨ ਨੇ ਖੇਤਰ 'ਚ ਅਮਰੀਕਾ ਨੀਤ ਗਠਜੋੜ ਦਾ ਮੁਕਾਬਲਾ ਕਰਨ ਲਈ ਫੌਜੀ ਸਹਿਯੋਗ ਵਧਾਇਆ ਹੈ।

ਇਹ ਵੀ ਪੜ੍ਹੋ :  ਮਾਸਕੋ 'ਚ ਗਾਹਕ ਸੇਵਾ ਕੇਂਦਰ 'ਚ ਗੋਲੀਬਾਰੀ, ਦੋ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News