2011 ਦੀ ਸੁਨਾਮੀ ’ਚ ਬੰਦ ਹੋ ਗਈ ਸੀ 100 ਸਾਲ ਪੁਰਾਣੀ ਘੜੀ, 10 ਸਾਲ ਬਾਅਦ ਭੂਚਾਲ ਆਉਣ ’ਤੇ ਮੁੜ ਚੱਲੀ

04/22/2021 5:14:44 PM

ਟੋਕੀਓ: ਜਾਪਾਨ ਦੀ 100 ਸਾਲ ਪੁਰਾਣੀ ਵੱਡੀ ਘੜੀ ਜਿਸ ਨੇ 2011 ਦੇ ਭਿਆਨਕ ਭੂਚਾਲ ਦੇ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਹ ਅਚਾਨਕ ਚਾਲੂ ਹੋ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਘੜੀ ਹਾਲ ਹੀ ਵਿਚ ਦੁਬਾਰਾ ਆਏ ਇਕ ਹੋਰ ਭੂਚਾਲ ਦੇ ਬਾਅਦ ਚੱਲੀ ਹੈ। ਦੱਸ ਦੇਈਏ ਕਿ 2011 ਵਿਚ ਜਾਪਾਨ ਦੇ ਉਤਰ-ਪੂਰਬੀ ਤੱਟ ’ਤੇ ਭੂਚਾਲ ਆਇਆ ਸੀ। ਇਸ ਦੇ ਬਾਅਦ ਆਈ ਸੁਨਾਮੀ ਕਾਰਨ 18000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ

ਉਸ ਭੂਚਾਲ ਅਤੇ ਸੁਨਾਮੀ ਸਮੇਂ ਇਹ 100 ਸਾਲ ਪੁਰਾਣੀ ਘੜੀ ਯਾਮਾਮੋਟੋ ਦੇ ਇਕ ਬੋਧ ਮੰਦਰ ਵਿਚ ਲੱਗੀ ਹੋਈ ਸੀ। ਉਦੋਂ ਇਹ ਘੜੀ ਸੁਨਾਮੀ ਵਿਚ ਡੁੱਬ ਗਈ ਸੀ। ਘੜੀ ਦੇ ਮਾਲਕ ਬੰਸੁਨ ਸਕਾਨੋ ਨੇ ਟੁੱਟੀ ਹੋਈ ਘੜੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ। 10 ਸਾਲ ਬਾਅਦ ਫਰਵਰੀ 2021 ਵਿਚ ਜਦੋਂ ਜਾਪਾਨ ਦੇ ਇਸੇ ਖੇਤਰ ਵਿਚ ਇਕ ਹੋਰ ਭੂਚਾਲ ਆਇਆ ਤਾਂ ਘੜੀ ਆਪਣੇ ਆਪ ਚੱਲ ਪਈ।

ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ

2011 ਵਿਚ ਸੁਨਾਮੀ ਦੀਆਂ ਲਹਿਰਾਂ ਬੋਧ ਮੰਦਰ ਵਿਚ ਦਾਖਲ ਹੋ ਗਈਆਂ ਸਨ। ਇਸ ਆਫ਼ਤ ਤੋਂ ਸਿਰਫ਼ ਮੰਦਰ ਦੇ ਖੰਭੇ ਅਤੇ ਛੱਤ ਬਚੀ ਸੀ। ਆਫਤ ਦੇ ਬਾਅਦ ਮੰਦਰ ਦੇ ਮੁੱਖ ਪੁਜਾਰੀ ਅਤੇ ਘੜੀ ਦੇ ਮਾਲਕ ਬੰਸੁਨ ਸਕਾਨੋ ਨੇ ਘੜੀ ਨੂੰ ਮਲਬੇ ਵਿਚੋਂ ਕੱਢਿਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਘੜੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਵਿਅਰਥ ਸੀ। ਇਸ ਸਾਲ 13 ਫਰਵਰੀ ਨੂੰ ਇਸੇ ਖੇਤਰ ਵਿਚ ਇਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ। ਅਗਲੀ ਸਵੇਰ ਜਿਵੇਂ ਹੀ ਬੰਸੁਨ ਸਕਾਨੋ ਦੀ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਦੇਖਿਆ ਕਿ ਇਹ ਘੜੀ ਚੱਲ ਰਹੀ ਸੀ।

ਇਹ ਵੀ ਪੜ੍ਹੋ : ਪੁੱਤਰ ਦੇ ਜਨਮਦਿਨ ਮੌਕੇ ਅਦਾਕਾਰਾ ਨੇ ਕਰਾਇਆ ਨਿਊਡ ਫੋਟੋਸ਼ੂਟ, ਹੋਈ 3 ਮਹੀਨੇ ਦੀ ਜੇਲ੍ਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News