ਜਾਪਾਨ 'ਚ ਭੂਚਾਲ ਨਾਲ ਤਬਾਹੀ, 7 ਘੰਟਿਆਂ 'ਚ ਲੱਗੇ 60 ਝਟਕੇ, ਹੁਣ ਤੱਕ 13 ਲੋਕਾਂ ਦੀ ਮੌਤ

Tuesday, Jan 02, 2024 - 09:34 AM (IST)

ਟੋਕੀਓ (ਏ. ਐੱਨ. ਆਈ.) - ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਸੋਮਵਾਰ ਜਾਪਾਨ ਦੇ ਪੱਛਮੀ ਸਮੁੰਦਰੀ ਖੇਤਰ ’ਚ ਭੂਚਾਲ ਦੇ 60 ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਮੱਧ ਜਾਪਾਨ ਅਤੇ ਆਸਪਾਸ ਦੇ ਇਲਾਕਿਆਂ 'ਚ ਆਏ ਜ਼ਬਰਦਸਤ ਭੂਚਾਲ ਕਾਰਨ ਇਸ਼ੀਕਾਵਾ ਪ੍ਰੀਫੈਕਚਰ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਜਾਪਾਨ ਦੀ ਰਾਸ਼ਟਰੀ ਸਮਾਚਾਰ ਏਜੰਸੀ ਕਯੋਡੋ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਦਸੰਬਰ 2023 'ਚ ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਈ 2 ਲੱਖ ਤੋਂ ਪਾਰ

PunjabKesari

ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਸੋਮਵਾਰ ਨੂੰ ਇਸ਼ੀਕਾਵਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ, ਪਰ ਮੰਗਲਵਾਰ ਸਵੇਰੇ ਚੇਤਾਵਨੀ ਵਾਪਸ ਲੈ ਲਈ ਪਰ ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ਦੇ ਵਸਨੀਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਘਰਾਂ ਨੂੰ ਨਾ ਪਰਤਣ ਕਿਉਂਕਿ ਮਾਰੂ ਲਹਿਰਾਂ ਅਜੇ ਵੀ ਆ ਸਕਦੀਆਂ ਹਨ। ਰੂਸ ਦੇ ਪੂਰਬ ਦੇ ਦੂਰ ਦੇ ਕਈ ਇਲਾਕਿਆਂ ’ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਕਿਉਂਕਿ ਕੁਝ ਇਲਾਕਿਆਂ ’ਚ 5 ਮੀਟਰ ਉੱਚੀਆਂ ਲਹਿਰਾਂ ਸਨ।

ਇਹ ਵੀ ਪੜ੍ਹੋ : ਮਿਸ਼ੀਗਨ 'ਚ ਘਰ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ, 2 ਗੰਭੀਰ ਜ਼ਖ਼ਮੀ

PunjabKesari

4.0 ਜਾਂ ਇਸ ਤੋਂ ਵੱਧ ਦੀ ਤੀਬਰਤਾ ਵਾਲੇ 21 ਝਟਕੇ ਸ਼ਾਮ 4 ਵਜੇ ਤੋਂ ਬਾਅਦ 90 ਮਿੰਟ ਅੰਦਰ ਇਸ਼ੀਕਾਵਾ ਅਤੇ ਆਸ-ਪਾਸ ਦੇ ਪ੍ਰੀਫੈਕਚਰ ਦੇ ਸਮੁੰਦਰੀ ਕੰਢਿਆਂ ’ਤੇ ਆਏ। ਭੂਚਾਲ ਦੀ ਵੱਧ ਤੋਂ ਵੱਧ ਤੀਬਰਤਾ 7.5 ਮਾਪੀ ਗਈ। ਭੂਚਾਲ ਤੋਂ ਬਾਅਦ ਕਈ ਇਮਾਰਤਾਂ ਢਹਿ ਗਈਆਂ ਅਤੇ ਸੜਕਾਂ ’ਚ ਤਰੇੜਾਂ ਪੈ ਗਈਆਂ। ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਗਏ। 34,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ।

ਇਹ ਵੀ ਪੜ੍ਹੋ: ਮਿਸੀਸਾਗਾ 'ਚ ਨਾਈਟ ਕਲੱਬ ਨੇੇੜੇ ਹੋਈ ਗੋਲੀਬਾਰੀ, 19 ਸਾਲਾ ਕੁੜੀ ਦੀ ਮੌਤ

PunjabKesari

ਭੂਚਾਲ ਕਾਰਨ ਕੁਝ ਥਾਂਵਾਂ ’ਤੇ ਅੱਗ ਲੱਗ ਗਈ। ਭੂਚਾਲ ਪ੍ਰਭਾਵਿਤ ਮੁੱਖ ਟਾਪੂ ਦੇ ਪੱਛਮੀ ਸਮੁੰਦਰੀ ਕੰਢੇ ’ਤੇ ਕਈ ਲੋਕ ਮਲਬੇ ਹੇਠਾਂ ਫਸ ਗਏ। ਇਸ਼ਿਕਾਵਾ ਲਈ ਗੰਭੀਰ ਪੱਧਰ ਦੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਹੋਨਸ਼ੂ ਟਾਪੂ ਦੇ ਬਾਕੀ ਪੱਛਮੀ ਸਮੁੰਦਰੀ ਕੰਢਿਆਂ ਲਈ ਹੇਠਲੇ ਪੱਧਰ ਦੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਪਾਕਿਸਤਾਨੀਆਂ ਨੇ ਹਵਾਈ ਫਾਇਰਿੰਗ ਨਾਲ ਕੀਤਾ ਨਵੇਂ ਸਾਲ ਦਾ ਸੁਆਗਤ, ਬੱਚੇ ਸਣੇ 11 ਲੋਕ ਹੋਏ ਜ਼ਖ਼ਮੀ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


cherry

Content Editor

Related News