ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ ''ਤੇ ਫਿਸਲਿਆ

Friday, Jan 29, 2021 - 07:49 PM (IST)

ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ ''ਤੇ ਫਿਸਲਿਆ

ਟੋਕੀਓ-ਜਾਪਾਨ ਦੀ ਉੱਤਰੀ ਟਾਪੂ ਦੇ ਹੋਕਾਕਈਡੋ 'ਚ ਨਿਊ ਚਿਟੋਜ਼ ਹਵਾਈ ਅੱਡੇ 'ਤੇ ਜਾਪਾਨ ਏਅਰਲਾਇੰਸ ਦਾ ਜਹਾਜ਼ ਉਤਰਨ ਤੋਂ ਬਾਅਦ ਰਨਵੇ 'ਤੇ ਫਿਸਲ ਗਿਆ। ਮੀਡੀਆ ਰਿਪੋਰਟ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਕਿਉਡੋ ਸਮਾਚਾਰ ਏਜੰਸੀ ਮੁਤਾਬਕ ਜਾਪਾਨ ਦੇ ਉੱਤਰ-ਪੂਰਬ 'ਚ ਸੇਂਡਾਈ ਹਵਾਈ ਅੱਡੇ ਤੋਂ ਜਹਾਜ਼ ਨੇ ਉਡਾਣ ਭਰੀ। ਜਹਾਜ਼ 'ਚ ਸਵਾਰ 32 ਯਾਤਰੀਆਂ ਅਤੇ ਜਹਾਜ਼ ਚਾਲਕ ਦਲ ਦੇ ਮੈਂਬਰਾਂ 'ਚੋਂ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਇਹ ਘਟਨਾ ਭਾਰੀ ਬਰਫਬਾਰੀ ਅਤੇ ਘੱਟ ਵਿਜ਼ੀਬਿਲਟੀ ਕਾਰਣ ਹੋਈ।

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News