ਜਾਪਾਨ ਦੇ ਪੁਲਸ ਮੁਖੀ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਕਤਲ ਨੂੰ ਲੈ ਕੇ ਦੇਣਗੇ ਅਸਤੀਫ਼ਾ

Thursday, Aug 25, 2022 - 03:40 PM (IST)

ਜਾਪਾਨ ਦੇ ਪੁਲਸ ਮੁਖੀ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਕਤਲ ਨੂੰ ਲੈ ਕੇ ਦੇਣਗੇ ਅਸਤੀਫ਼ਾ

ਟੋਕੀਓ (ਏਜੰਸੀ) : ਜਾਪਾਨ ਦੇ ਰਾਸ਼ਟਰੀ ਪੁਲਸ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਿਛਲੇ ਮਹੀਨੇ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦਾ ਛੱਡ ਦੇਣਗੇ। ਨੈਸ਼ਨਲ ਪੁਲਸ ਏਜੰਸੀ ਨੇ ਆਬੇ ਦੀ ਜਾਨ ਬਚਾਉਣ 'ਚ ਨਾਕਾਮ ਰਹਿਣ 'ਤੇ ਇਕ ਰਿਪੋਰਟ ਜਾਰੀ ਕੀਤੀ ਹੈ।

ਇਸ ਤੋਂ ਬਾਅਦ ਏਜੰਸੀ ਦੇ ਮੁਖੀ ਇਟਾਰੂ ਨਾਕਾਮੁਰਾ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। 8 ਜੁਲਾਈ ਨੂੰ ਆਬੇ ਦਾ ਪੱਛਮੀ ਜਾਪਾਨ ਦੇ ਨਾਰਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਰਿਪੋਰਟ ਵਿਚ ਆਬੇ ਦੀ ਪੁਲਸ ਸੁਰੱਖਿਆ ਵਿਚ ਖਾਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਕਥਿਤ ਹਮਲਾਵਰ ਨੇ ਉਨ੍ਹਾਂ ਨੂੰ ਪਿੱਛੋਂ ਗੋਲੀ ਮਾਰ ਦਿੱਤੀ। ਨਾਕਾਮੁਰਾ ਨੇ ਇਹ ਨਹੀਂ ਦੱਸਿਆ ਕਿ ਉਹ ਕਦੋਂ ਅਸਤੀਫ਼ਾ ਦੇਣਗੇ।

ਕਥਿਤ ਬੰਦੂਕਧਾਰੀ ਤੇਤਸੁਯਾ ਯਾਮਾਗਾਮੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਫਿਲਹਾਲ ਉਸ ਦੀ ਮਾਨਸਿਕ ਜਾਂਚ ਚੱਲ ਰਹੀ ਹੈ ਜੋ ਨਵੰਬਰ ਦੇ ਅੰਤ ਤੱਕ ਚੱਲੇਗੀ। ਉਸਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ "ਯੂਨੀਫੀਕੇਸ਼ਨ ਚਰਚ" ਨਾਲ ਸਬੰਧਾਂ ਕਾਰਨ ਨਿਸ਼ਾਨਾ ਬਣਾਇਆ ਸੀ, ਕਿਉਂਕਿ ਉਹ ਚਰਚ ਤੋਂ ਨਫ਼ਰਤ ਕਰਦਾ ਹੈ। ਆਬੇ ਦੇ ਪਰਿਵਾਰ ਨੇ ਵੀਰਵਾਰ ਨੂੰ ਉਨ੍ਹਾਂ ਦੇ ਕਤਲ ਦੇ 49ਵੇਂ ਦਿਨ ਉਨ੍ਹਾਂ ਨੂੰ ਬੋਧੀ ਪਰੰਪਰਾਵਾਂ ਨਾਲ ਨਿੱਜੀ ਸਮਾਰੋਹ ਵਿੱਚ ਸ਼ਰਧਾਂਜਲੀ ਦਿੱਤੀ।


author

cherry

Content Editor

Related News