ਜਾਪਾਨ ਦੇ 400 ਸਾਲ ਪੁਰਾਣੇ ਮੰਦਰ ''ਚ ''ਰੋਬੋਟ ਪੁਜਾਰੀ'' ਤਾਇਨਾਤ

08/18/2019 9:25:09 AM

ਟੋਕੀਓ (ਬਿਊਰੋ)— ਤਕਨੀਕ ਦੀ ਵਰਤੋਂ ਕਰਦਿਆਂ ਹੁਣ ਜਾਪਾਨ ਨੇ ਰੋਬੋਟ ਪੁਜਾਰੀ ਬਣਾਇਆ ਹੈ। ਇਹ ਰੋਬੋਟ ਪੁਜਾਰੀ ਜਾਪਾਨ ਦੇ ਕਿਓਟੋ ਸਥਿਤ 400 ਸਾਲ ਪੁਰਾਣੇ ਬੌਧ ਮੰਦਰ ਵਿਚ ਤਾਇਨਾਤ ਕੀਤਾ ਗਿਆ ਹੈ। ਇਹ ਰੋਬੋਟ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਦਇਆ ਅਤੇ ਰਹਿਮ ਦਾ ਸੰਦੇਸ਼ ਦਿੰਦਾ ਹੈ। ਮੰਦਰ ਵਿਚ ਮੌਜੂਦ ਹੋਰ ਪੁਜਾਰੀ ਰੋਬੋਟ ਦੀ ਮਦਦ ਕਰਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਨਕਲੀ ਬੁੱਧੀ ਜ਼ਰੀਏ ਆਉਣ ਵਾਲੇ ਦਿਨਾਂ ਵਿਚ ਰੋਬੋਟ ਹੋਰ ਜ਼ਿਆਦਾ ਬੁੱਧੀਮਾਨ ਨਜ਼ਰ ਆਵੇਗਾ। 

PunjabKesari

ਮੰਦਰ ਵਿਚ ਰੋਬੋਟ ਤਾਇਨਾਤ ਕਰਨ ਤੋਂ ਪਹਿਲਾਂ ਕਾਫੀ ਵਿਵਾਦ ਹੋਇਆ ਸੀ ਪਰ ਪੁਜਾਰੀਆਂ ਅਤੇ ਸਥਾਨਕ ਲੋਕਾਂ ਦੀ ਸਹਿਮਤੀ ਨਾਲ ਅਜਿਹਾ ਸੰਭਵ ਹੋ ਪਾਇਆ। ਕੋਦਾਇਜੀ ਮੰਦਰ ਦੇ ਪੁਜਾਰੀ ਥੇਨਸੇ ਗੋਟੋ ਨੇ ਕਿਹਾ,''ਇਹ ਰੋਬੋਟ ਕਦੇ ਨਹੀਂ ਮਰੇਗਾ। ਸਮੇਂ ਦੇ ਨਾਲ ਇਹ ਆਪਣੇ ਵਿਚ ਕੁਝ ਸੁਧਾਰ ਕਰਦਾ ਜਾਵੇਗਾ। ਇਹ ਲਗਾਤਾਰ ਆਪਣੇ ਗਿਆਨ ਵਿਚ ਵਾਧਾ ਕਰੇਗਾ ਅਤੇ ਹਮੇਸ਼ਾ ਸਮੇਂ ਦੇ ਨਾਲ ਚੱਲਦਾ ਰਹੇਗਾ।''


Vandana

Content Editor

Related News