ਜਾਪਾਨ : ਸਰਕਾਰ ਵੱਲੋਂ ਭੇਜੇ ਮਾਸਕ ਨਿਕਲੇ ਗੰਦੇ, ਗਰਭਵਤੀ ਔਰਤਾਂ ਨੇ ਵੀ ਕੀਤੀ ਸ਼ਿਕਾਇਤ

Sunday, Apr 19, 2020 - 05:08 PM (IST)

ਜਾਪਾਨ : ਸਰਕਾਰ ਵੱਲੋਂ ਭੇਜੇ ਮਾਸਕ ਨਿਕਲੇ ਗੰਦੇ, ਗਰਭਵਤੀ ਔਰਤਾਂ ਨੇ ਵੀ ਕੀਤੀ ਸ਼ਿਕਾਇਤ

ਟੋਕੀਓ (ਭਾਸ਼ਾ): ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਵੱਲੋਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲੋਕਾਂ ਨੂੰ ਵੰਡੇ ਜਾ ਰਹੇ ਮਾਸਕਾਂ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਜ਼ਾਰਾਂ ਗਰਭਵਤੀ ਔਰਤਾਂ ਨੂੰ ਭੇਜੇ ਗਏ ਮਾਸਕ ਗੰਦੇ ਨਿਕਲੇ ਹਨ।ਸਿਹਤ ਮੰਤਰਾਲੇ ਨੇ ਕਿਹਾ ਕਿ ਉਸ ਨੂੰ 80 ਨਗਰ ਪਾਲਿਕਾਵਾਂ ਵੱਲੋਂ ਧੂੜ, ਦਾਗ ਅਤੇ ਹੋਰ ਤਰੀਕੇ ਨਾਲ ਗੰਦੇ ਮਾਸਕਾਂ ਨੂੰ ਲੈਕੇ ਘੱਟੋ-ਘੱਟ 1,900 ਸ਼ਿਕਾਇਤਾਂ ਮਿਲੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬ੍ਰਿਟੇਨ ਵੱਲੋਂ 31 ਹੋਰ ਉਡਾਣਾਂ ਦਾ ਐਲਾਨ

ਪ੍ਰਧਾਨ ਮੰਤਰੀ ਆਬੇ ਨੇ ਮਾਸਕ ਦੀ ਭਾਰੀ ਕਮੀ ਨੂੰ ਪੂਰਾ ਕਰਨ ਲਈ 1 ਅਪ੍ਰੈਲ ਨੂੰ ਜਾਪਾਨ ਦੇ ਸਾਰੇ 5 ਕਰੋੜ ਘਰਾਂ ਵਿਚ 2-2 ਮਾਸਕ ਭੇਜਣ ਦਾ ਐਲਾਨ ਕੀਤਾ ਸੀ ਜਿਹਨਾਂ ਵਿਚੋਂ 5 ਲੱਖ ਮਾਸਕ ਤਰਜ਼ੀਹ ਦੇ ਆਧਾਰ 'ਤੇ ਗਰਭਵਤੀ ਔਰਤਾਂ ਨੂੰ ਭੇਜੇ ਜਾਣੇ ਸੀ। ਲੋਕਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਨੂੰ ਗੰਦੇ ਮਾਸਕ ਭੇਜੇ ਗਏ ਹਨ। ਇਸ ਦੇ ਇਲਾਵਾ ਉਹਨਾਂ ਦੇ ਆਕਾਰ ਨੂੰ ਲੈਕੇ ਵੀ ਮੁਸ਼ਕਲਾਂ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੇ ਮਾਸਕ ਬਣਾਉਣ ਵਾਲਿਆਂ ਨੂੰ ਇਹਨਾਂ ਸ਼ਿਕਾਇਤਾਂ 'ਤੇ ਧਿਆਨ ਦੇਣ ਅਤੇ ਸਾਫ ਮਾਸਕਾਂ ਦੀ ਸਪਲਾਈ ਕਰਨ ਲਈ ਕਿਹਾ ਹੈ। ਇਸ ਦੇ ਇਲਾਵਾ ਨਗਰਪਾਲਿਕਾ ਦੇ ਅਧਿਕਾਰੀਆਂ ਨੂੰ ਵੀ ਘਰਾਂ ਵਿਚ ਮਾਸਕ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. 'ਚ ਭਾਰਤੀ ਦੂਤਾਵਾਸ ਕੋਵਿਡ-19 ਪ੍ਰਭਾਵਿਤ ਭਾਰਤੀ ਪ੍ਰਵਾਸੀਆਂ ਦੀ ਇੰਝ ਕਰ ਰਿਹੈ ਮਦਦ
 


author

Vandana

Content Editor

Related News