ਜਹਾਜ਼ ''ਤੇ ਸਵਾਰ ਕੋਰੋਨਾਵਾਇਰਸ ਪੀੜਤ ਭਾਰਤੀਆਂ ਦੀ ਸਥਿਤੀ ''ਚ ਸੁਧਾਰ

02/18/2020 5:54:04 PM

ਟੋਕੀਓ (ਭਾਸ਼ਾ): ਜਾਪਾਨ ਵਿਚ ਸਮੁੰਦਰ ਤੱਟ ਨੇੜੇ ਵੱਖਰੇ ਖੜ੍ਹੇ ਕੀਤੇ ਗਏ ਕਰੂਜ਼ ਜਹਾਜ਼ 'ਤੇ ਸਵਾਰ ਅਤੇ ਕੋਰੋਨਾਵਾਇਰਸ ਨਾਲ ਇਨਫੈਕਟਿਡ 6 ਭਾਰਤੀਆਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ 'ਤੇ ਇਸ ਜਾਨਲੇਵਾ ਵਾਇਰਸ ਦੇ 88 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਵਾਇਰਸ ਇਨਫੈਕਟਿਡ ਵਿਅਕਤੀਆਂ ਦੀ ਕੁੱਲ ਗਿਣਤੀ 542 ਹੋ ਗਈ ਹੈ। ਜਾਪਾਨ ਦੇ ਤੱਟ 'ਤੇ ਇਸ ਮਹੀਨੇ ਦੇ ਸ਼ੁਰੂ ਵਿਚ ਪਹੁੰਚੇ ਇਸ ਕਰੂਜ਼ ਜਹਾਜ਼ ਵਿਚ ਸਵਾਰ 3,711 ਲੋਕਾਂ ਵਿਚੋਂ ਕੁੱਲ 138 ਭਾਰਤੀ ਹਨ। ਇਹਨਾਂ ਵਿਚ ਚਾਲਕ ਦਲ ਦੇ 132 ਮੈਂਬਰ ਅਤੇ 6 ਯਾਤਰੀ ਸ਼ਾਮਲ ਹਨ। 

ਜਾਪਾਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ COVID-19 ਦੇ ਪੌਜੀਟਿਵ ਮਾਮਲਿਆਂ ਦਾ ਪਤਾ ਲਗਾਉਣ ਲਈ ਆਖਰੀ ਜਾਂਚ ਪੂਰੀ ਹੋ ਗਈ ਹੈ। ਸਰਕਾਰ ਨੇ ਦੱਸਿਆ ਕਿ 88 ਹੋਰ ਮਾਮਲੇ ਪੌਜੀਟਿਵ ਪਾਏ ਗਏ ਹਨ। ਜਿਸ ਨਾਲ ਜਹਾਜ਼ 'ਤੇ ਇਨਫੈਕਟਿਡ ਲੋਕਾਂ ਦੀ ਗਿਣਤੀ 542 ਹੋ ਗਈ ਹੈ। ਕਰੂਜ਼ ਤੋਂ ਬੀਤੇ ਮਹੀਨੇ ਹਾਂਗਕਾਂਗ ਵਿਚ ਉਤਰੇ ਇਕ ਯਾਤਰੀ ਦੇ COVID-19 ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਣ ਕਾਰਨ ਜਹਾਜ਼ ਨੂੰ ਵੱਖਰੇ ਰੱਖਿਆ ਗਿਆ ਹੈ। ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ,''ਚਾਲਕ ਦਲ ਦੇ ਸਾਰੇ 6 ਭਾਰਤੀ ਮੈਂਬਰਾਂ 'ਤੇ ਇਲਾਜ ਦਾ ਅਸਰ ਹੋ ਰਿਹਾ ਹੈ ਅਤੇ ਉਹਨਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ।'' ਦੂਤਾਵਾਸ ਨੇ ਕਿਹਾ ਕਿ ਉਹ ਜਹਾਜ਼ 'ਤੇ ਸਵਾਰ ਸਾਰੇ ਭਾਰਤੀਆਂ ਦੇ ਸਿਹਤਮੰਦ ਅਤੇ ਕਲਿਆਣ ਲਈ ਜਾਪਾਨੀ ਸਰਕਾਰ ਅਤੇ ਜਹਾਜ਼ ਪ੍ਰਬੰਧਨ ਕੰਪਨੀ ਦੇ ਨਾਲ ਤਾਲਮੇਲ ਕਰ ਰਿਹਾ ਹੈ।


Vandana

Content Editor

Related News