ਦੁਨੀਆ ਭਰ 'ਚ ਵਰ੍ਹੇਗਾ ਗਰਮੀ ਦਾ ਕਹਿਰ, ਟੁੱਟਿਆ 141 ਸਾਲ ਪੁਰਾਣਾ ਰਿਕਾਰਡ

Saturday, Feb 15, 2020 - 03:40 PM (IST)

ਵਾਸ਼ਿੰਗਟਨ- ਸਾਲ 2016 ਤੋਂ ਹੁਣ ਤੱਕ ਹਰ ਸਾਲ ਜਨਵਰੀ ਮਹੀਨੇ ਵਿਚ ਤਾਪਮਾਨ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਮਰੀਕੀ ਏਜੰਸੀ ਰਾਸ਼ਟਰੀ ਸਮੁੰਦਰ ਤੇ ਵਾਯੂਮੰਡਲ ਪ੍ਰਬੰਧਨ (ਐਨ.ਓ.ਏ.ਏ.) ਨੇ ਕਿਹਾ ਕਿ ਇਸ ਸਾਲ 1880 ਤੋਂ ਬਾਅਦ ਸਭ ਤੋਂ ਗਰਮ ਜਨਵਰੀ ਦਰਜ ਕੀਤੀ ਗਈ ਹੈ। ਵਿਗਿਆਨੀਆਂ ਨੇ ਇਸ ਦੇ ਲਈ ਗਲੋਬਲ ਵਾਰਮਿੰਗ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਅਜਿਹੇ ਵਿਚ ਸੰਭਾਵਨਾ ਇਹ ਵੀ ਹੈ ਕਿ ਇਸ ਸਾਲ ਗਰਮੀ ਪੁਰਾਣੇ ਸਾਰੇ ਰਿਕਾਰਡ ਤੋੜ ਦੇਵੇ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿਚ ਵਧਦੇ ਤਾਪਮਾਨ ਦੇ ਕਾਰਨ ਹੀ ਪਿਛਲੇ ਮਹੀਨੇ ਵੱਡੇ ਖੇਤਰਾਂ ਵਿਚ ਅੱਗ ਕਾਰਨ ਭਾਰੀ ਤਬਾਹੀ ਹੋਈ ਸੀ। ਇਸ ਦੇ ਨਾਲ ਹੀ ਵਿਗਿਆਨੀਆਂ ਨੇ ਪੈਰਿਸ ਸਮਝੌਤੇ ਦਾ ਪਾਲਣ ਕਰਨ ਦੀ ਵੀ ਨਸੀਹਤ ਦਿੱਤੀ। ਯੂਰਪੀ ਯੂਨੀਅਨ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਹੀ ਇਸ ਸਾਲ ਜਨਵਰੀ ਦੇ ਤਾਪਮਾਨ ਵਿਚ 2016 ਦੇ ਜਨਵਰੀ ਦੀ ਤੁਲਨਾ ਵਿਚ 0.03 ਡਿਗਰੀ ਤਾਪਮਾਨ ਦਾ ਵਾਧਾ ਦਰਜ ਕੀਤਾ ਗਿਆ ਹੈ।

ਕੜਾਕੇ ਦੀ ਠੰਡ ਤੋਂ ਬਾਅਦ ਹੁਣ ਭਿਆਨਕ ਗਰਮੀ ਦੇ ਆਸਾਰ
ਫਰਵਰੀ ਦਾ ਮਹੀਨਾ ਆਉਣ ਦੇ ਨਾਲ ਹੀ ਹੁਣ ਗਰਮੀ ਦਾ ਵੀ ਅਹਿਸਾਸ ਹੋਣ ਲੱਗਿਆ ਹੈ। ਜਿਥੇ ਜਨਵਰੀ ਵਿਚ ਪੂਰਾ ਉੱਤਰ-ਭਾਰਤ ਭਿਆਨਕ ਠੰਡ ਝੇਲਦਾ ਰਿਹਾ ਹੁਣ ਕਹਿਰ ਦੀ ਗਰਮੀ ਦੇ ਵੀ ਪੂਰੇ ਆਸਾਰ ਦਿਖਾਈ ਦੇ ਰਹੇ ਹਨ। 13 ਜਨਵਰੀ ਦਾ ਤਾਪਮਾਨ ਹੋਰਾਂ ਦਿਨਾਂ ਦੇ ਮੁਤਾਬਲੇ ਕੁਝ ਜ਼ਿਆਦਾ ਹੀ ਮਹਿਸੂਸ ਹੋਇਆ। ਅਜਿਹੇ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਗਰਮੀ ਪੁਰਾਣੇ ਰਿਕਾਰਡ ਤੋੜ ਸਕਦੀ ਹੈ।


Baljit Singh

Content Editor

Related News