ਅਭਿਨੇਤਰੀ ਜੇਨ ਫੋਂਡਾ ਨੇ ਟਰੰਪ ਨੂੰ ਦੱਸਿਆ ''ਹਿਟਲਰ''!

Sunday, Nov 04, 2018 - 05:14 PM (IST)

ਨਿਊਯਾਰਕ— ਹਾਲੀਵੁੱਡ ਅਭਿਨੇਤਰੀ ਜੇਨ ਫੋਂਡਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਸਿਆਸਤ ਦੀ ਤੁਲਨਾ ਨਾਜ਼ੀ ਨੇਤਾ ਐਡਾਲਫ ਹਿਟਲਰ ਤੇ ਉਸ ਦੀ ਤਾਨਾਸ਼ਾਹੀ ਨਾਲ ਕੀਤੀ। ਵੈਰਾਇਟੀ ਦੀ ਖਬਰ ਮੁਤਾਬਕ ਟਰੰਪ ਨੇ ਪ੍ਰੈੱਸ ਨੂੰ 'ਲੋਕਾਂ ਦਾ ਅਸਲੀ ਦੁਸ਼ਮਣ' ਦੱਸਿਆ ਸੀ, ਜਿਸ ਤੋਂ ਬਾਅਦ ਅਭਿਨੇਤਰੀ ਨੇ ਇਹ ਟਿੱਪਣੀ ਕੀਤੀ।

ਫੋਂਡਾ ਨੇ 'ਵੂਮੇਂਸ ਮੀਡੀਆ ਅਵਾਡਸ' 'ਚ ਕਿਹਾ, ''ਜੇਕਰ ਤੁਸੀਂ ਨਾਜ਼ੀ ਜਰਮਨੀ ਤੇ ਐਡਾਲਫ ਹਿਟਲਰ ਦੇ ਬਾਰੇ 'ਚ ਕੁਝ ਵੀ ਪੜਿਆ ਹੈ ਤਾਂ ਤੁਸੀਂ ਸਮਾਨਤਾਵਾਂ ਦੇਖੋਗੇ। ਮੀਡੀਆ 'ਤੇ ਹਮਲਾ ਕਰਨਾ ਫਾਸੀਵਾਦ ਵੱਲ ਪਹਿਲਾ ਕਦਮ ਹੈ। ਲੋਕਤੰਤਰ ਦੀ ਨੀਂਹ ਸੁਤੰਤਰ, ਲੋਕਤੰਤਰ ਮੀਡੀਆ ਹੈ। ਅਭਿਨੇਤਰੀ ਨੇ ਲੋਕਾਂ ਨੂੰ ਆਉਣ ਵਾਲੀਆਂ ਮਿਡਟਰਮ ਚੋਣਾਂ 'ਚ ਵੋਟ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਟਰੰਪ ਵਲੋਂ ਸਮਾਚਾਰ ਮੀਡੀਆ 'ਤੇ ਲਗਾਤਾਰ ਹਮਲਿਆਂ ਦੇ ਮੱਦੇਨਜ਼ਰ ਵੋਟਿੰਗ ਕਦੇ ਵੀ ਇੰਨੀ ਮਹੱਤਵਪੂਰਨ ਨਹੀਂ ਰਹੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਹੋਣ ਵੀ ਨਹੀਂ ਦੇਣਾ ਚਾਹੁੰਦੇ। ਵੋਟਿੰਗ ਇਸ ਨੂੰ ਰੋਕਣ ਦਾ ਤਰੀਕਾ ਹੈ। ਸਾਰਿਆਂ ਨੂੰ ਵੋਟ ਕਰਨਾ ਹੋਵੇਗਾ।


Related News