ਪੰਜਾਬੀ ਵਕੀਲ ਜੰਡੂ ਦੀ ਪਤਨੀ ਵਲੋਂ ਕਰਵਾਏ ਦੂਜੇ ਵਿਆਹ ਨੂੰ ਰੱਦ ਕਰਨ ਦੀ ਅਰਜ਼ੀ ਖਾਰਜ

03/04/2018 4:46:18 PM

ਲੰਡਨ (ਰਾਜਵੀਰ ਸਮਰਾ)-ਸਕਾਟਲੈਂਡ ਦੇ ਪਹਿਲੇ ਏਸ਼ੀਅਨ ਵਕੀਲ ਰਾਜ ਜੰਡੂ (60) ਦੀ ਪਤਨੀ ਨਰਿੰਦਰ ਕੌਰ (49) ਵਲੋਂ ਉਸ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲੈਣ ਤੋਂ ਬਾਅਦ ਵਕੀਲ ਨੇ ਅਦਾਲਤ ਨੂੰ ਤਲਾਕ ਰੱਦ ਕਰਨ ਦੀ ਦਿੱਤੀ ਅਰਜ਼ੀ ਜੱਜ ਨੇ ਖਾਰਜ ਕਰ ਦਿੱਤੀ । ਜੰਡੂ ਨੇ ਅਰਜ਼ੀ ਵਿਚ ਕਿਹਾ ਕਿ ਭਾਰਤ ਜਾਣ ਅਤੇ ਉਸ ਦੀ ਗੈਰਹਾਜ਼ਰੀ ਤੇ ਬਿਨਾਂ ਜਾਣਕਾਰੀ ਦਿੱਤਿਆਂ ਉਸ ਦੀ ਪਤਨੀ ਨੇ ਤਲਾਕ ਲੈ ਕੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਸੀ। ਇਸ ਕਰਕੇ ਤਲਾਕ ਨੂੰ ਰੱਦ ਕੀਤਾ ਜਾਵੇ ਤਾਂ ਜੋ ਉਹ ਆਪਣੀ ਪਤਨੀ ਨਾਲ ਵਿੱਤੀ ਮਾਮਲਿਆਂ ਨੂੰ ਸੁਲਝਾ ਸਕੇ ਕਿਉਂਕਿ ਉਸ ਨੂੰ ਹੁਣ ਇਹ ਰਿਸ਼ਤਾ ਜਾਰੀ ਰੱਖਣ ਵਿਚ ਕੋਈ ਦਿਲਚਸਪੀ ਨਹੀਂ । ਅਦਾਲਤੀ ਸੁਣਵਾਈ ਦੌਰਾਨ ਜੱਜ ਲੋਰਡ ਵੂਲਮੈਨ ਨੇ ਕਿਹਾ ਕਿ ਉਹ ਰਾਜ ਜੰਡੂ ਦੀ ਬੇਨਤੀ ਦਾ ਸਮਰਥਨ ਕਰਦਾ ਹੈ, ਪਰ ਇਹ ਤਲਾਕ ਰੱਦ ਹੋਣ ਨਾਲ ਨਰਿੰਦਰ ਕਾਨੂੰਨੀ ਉਲਝਣ ਵਿਚ ਆ ਸਕਦੀ ਹੈ।
ਅਦਾਲਤੀ ਜਾਣਕਾਰੀ ਅਨੁਸਾਰ ਜੰਡੂ ਤੇ ਨਰਿੰਦਰ 2010 ਵਿਚ ਇਕ ਦੂਜੇ ਦੇ ਸੰਪਰਕ ਵਿਚ ਆਏ ਸਨ ਅਤੇ 2012 ਵਿਚ ਉਨ੍ਹਾਂ ਵਿਆਹ ਕਰਵਾ ਲਿਆ ਸੀ । ਜੱਜ ਨੇ ਜੰਡੂ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਉਹ ਵਿਆਹ ਟੁੱਟਣ ਤੋਂ ਬਾਅਦ ਨਿਰਾਸ਼ਾ ਅਤੇ ਬੇਭਰੋਸਗੀ ਦਾ ਸ਼ਿਕਾਰ ਹੋਇਆ ਪਰ ਇਸ ਫੈਸਲੇ ਨੂੰ ਬਦਲਿਆ ਨਹੀਂ ਜਾ ਸਕਦਾ।

 


Related News