ਬਹਿਰੀਨ ਦੇ 200 ਸਾਲ ਪੁਰਾਣੇ ਮੰਦਰ ’ਚ ਗਏ ਜੈਸ਼ੰਕਰ, ਭਾਰਤੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

11/26/2020 8:10:18 AM

ਮਨਾਮਾ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਬਹਿਰੀਨ ਦੇ ਭਾਰਤੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਅਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਕੀਮਤੀ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਜੈ ਸ਼ੰਕਰ ਨੇ ਟਵੀਟ ਕੀਤਾ ਕਿ ਬਹਿਰੀਨ ’ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਆਨਲਾਈਨ ਗੱਲਬਾਤ ਕਰ ਕੇ ਚੰਗਾ ਲੱਗਾ। ਭਾਰਤ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਉਨ੍ਹਾਂ ਦਾ ਧੰਨਵਾਦ।

PunjabKesari

ਜੈਸ਼ੰਕਰ ਬਹਿਰੀਨ ਦੀ ਰਾਜਧਾਨੀ ਮਨਾਮਾ ਸਥਿਤ ਸਦੀਆਂ ਪੁਰਾਣੇ ਕ੍ਰਿਸ਼ਨ ਮੰਦਰ ਵੀ ਗਏ। ਉਨ੍ਹਾਂ ਨੇ ਟਵੀਟ ਕੀਤਾ, ਮਨਾਮਾ ’ਚ 200 ਸਾਲ ਪੁਰਾਣੇ ਮੰਦਰ ’ਚ ਦਰਸ਼ਨ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ। ਇਹ ਬਹਿਰੀਨ ਨਾਲ ਸਾਡੀ ਪੁਰਾਣੀ ਅਤੇ ਗੂੜ੍ਹੀ ਦੋਸਤੀ ਦਾ ਸਬੂਤ ਹੈ।

ਇਹ ਵੀ ਪੜ੍ਹੋ- ਕੋਵਿਡ-19 ਟੀਕੇ ਨੂੰ ਬਾਜ਼ਾਰ 'ਚ ਉਤਾਰਨ ਲਈ ਚੀਨੀ ਕੰਪਨੀ ਵੱਲੋਂ ਅਰਜ਼ੀ ਦਾਖ਼ਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਮੰਦਰ ਦੇ ਵਿਕਾਸ ਕਾਰਜਾਂ ਲਈ 42 ਲੱਖ ਡਾਲਰ ਦੀ ਲਾਗਤ ਵਾਲਾ ਪ੍ਰਾਜੈਕਟ ਸ਼ੁਰੂ ਕੀਤਾ ਸੀ। ਜੈਸ਼ੰਕਰ ਨੇ ਮੰਗਲਵਾਰ ਨੂੰ ਬਹਿਰੀਨ ’ਚ ਆਪਣੇ ਹਮਅਹੁਦਾ ਅਬਦੁੱਲ ਲਤੀਫ ਬਿਨ ਰਾਸ਼ਿਦ ਅਲ ਜਯਾਨੀ ਨਾਲ ਦੋ-ਪੱਖੀ, ਖੇਤਰੀ ਅਤੇ ਕੌਮਾਂਤਰੀ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਕੀਤੀ।


Lalita Mam

Content Editor

Related News