ਜੈਸ਼ੰਕਰ ਵਲੋਂ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਦੋ-ਪੱਖੀ ਅਤੇ ਗਲੋਬਲ ਮੁੱਦਿਆਂ ਤੇ ਕੀਤੀ ਚਰਚਾ

Sunday, Feb 20, 2022 - 11:58 AM (IST)

ਜੈਸ਼ੰਕਰ ਵਲੋਂ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਦੋ-ਪੱਖੀ ਅਤੇ ਗਲੋਬਲ ਮੁੱਦਿਆਂ ਤੇ ਕੀਤੀ ਚਰਚਾ

ਬਰਲਿਨ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਰਮਨੀ ਦੀ ਆਪਣੀ ਹਮਅਹੁਦਾ ਐਨਾਲਿਨਾ ਬੇਅਰਬਾਕ ਨਾਲ ਮੁਲਾਕਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ, ਯੂਕ੍ਰੇਨ ਵਿਚ ਹੋ ਰਹੇ ਘਟਨਾਚੱਕਰ ਅਤੇ ਅਫਗਾਨਿਸਤਾਨ ਵਿਚ ਸਥਿਤ ਸਮੇਤ ਵਿਆਪਕ ਦੋ-ਪੱਖੀ ਅਤੇ ਗਲੋਬਰ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਈਰਾਨ ਦੇ ਆਪਣੇ ਹਮਅਹੁਦਾ ਐੱਚ ਅਮਿਰਾਬਦੁੱਲਾਹਿਆਨ ਨਾਲ ਵੀ ਮੁਲਾਕਾਤ ਕੀਤੀ ਅਤੇ ਦੋ-ਪੱਖੀ ਆਰਥਿਕ ਸਹਿਯੋਗ, ਅਫਗਾਨਿਸਤਾਨ ਅਤੇ ਸੰਯੁਕਤ ਵਿਆਪਕ ਕਾਰਵਾਈ ਯੋਜਨਾ (ਜੇ. ਸੀ. ਪੀ. ਓ. ਏ.) ’ਤੇ ਸਾਰਥਕ ਚਰਚਾ ਕੀਤੀ। 

ਜੇ. ਸੀ. ਪੀ. ਓ. ਏ. ਨੂੰ ਈਰਾਨ ਪ੍ਰਮਾਣੂ ਸਮਝੌਤੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਵਿਦੇਸ਼ ਮੰਤਰੀ ਮਿਊਨਿਖ ਸੁਰੱਖਿਆ ਸੰਮੇਲਨ (ਐੱਮ. ਐੱਸ. ਸੀ.) ਵਿਚ ਭਾਗ ਲੈਣ ਲਈ ਸ਼ੁੱਕਰਵਾਰ ਨੂੰ ਜਰਮਨੀ ਪੁੱਜੇ ਸਨ। ਐੱਮ. ਐੱਸ. ਸੀ. ਵਿਚ ਯੂਕ੍ਰੇਨ ਨੂੰ ਲੈ ਕੇ ਨਾਟੋ ਦੇਸ਼ਾਂ ਅਤੇ ਰੂਸ ਵਿਚਾਲੇ ਵਧਦੇ ਵਿਵਾਦ ’ਤੇ ਵਿਸਤਾਪੂਰਵਕ ਚਰਚਾ ਹੋਣ ਦੀ ਉਮੀਦ ਹੈ। ਜੈਸ਼ੰਕਰ ਨੇ ਟਵੀਟ ਕੀਤਾ ਕਿ ਜਰਮਨੀ ਦੀ ਵਿਦੇਸ਼ ਮੰਤਰੀ ਏਨਾਲਿਨਾ ਬੇਅਰਬਾਕ ਨਾਲ ਵਿਆਪਕ ਮੁੱਦਿਆਂ ’ਤੇ ਚਰਚਾ ਕੀਤੀ। ਮੁੱਖ ਧਿਆਨ ਜਲਵਾਯੂ ਤਬਦੀਲੀ, ਐੱਸ. ਡੀ. ਜੀ., ਦੋ-ਪੱਖੀ ਅਤੇ ਗਲੋਬਲ ਮੁੱਦਿਆਂ ’ਤੇ ਰਿਹਾ।


author

DIsha

Content Editor

Related News