ਜੈਸ਼ੰਕਰ ਨੇ ਅਮਰੀਕਾ ''ਚ ਇਸ ਭਾਰਤੀ ਮੂਲ ਦੀ ਸੰਸਦ ਮੈਂਬਰ ਨੂੰ ਮਿਲਣ ਤੋਂ ਕੀਤਾ ਇਨਕਾਰ

12/20/2019 5:12:53 PM

ਵਾਸ਼ਿੰਗਟਨ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਾਮਿਲਾ ਜੈਪਾਲ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਜੈਪਾਲ ਨੇ ਅਮਰੀਕੀ ਸੰਸਦ ਵਿਚ ਕਸ਼ਮੀਰ 'ਤੇ ਪ੍ਰਸਤਾਵ ਲਿਆ ਕੇ ਭਾਰਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਸੀ। ਜੈਸ਼ੰਕਰ ਨੇ ਵੀਰਵਾਰ ਨੂੰ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਅਮਰੀਕੀ ਪ੍ਰਤੀਨਿਧ ਸਭਾ ਵਿਚ ਕਸ਼ਮੀਰ 'ਤੇ ਲਿਆਂਦਾ ਗਿਆ, ਜੋ ਜੰਮੂ-ਕਸ਼ਮੀਰ ਵਿਚ ਹਾਲਾਤਾਂ ਦਾ ਸਪੱਸ਼ਟ ਬਿਓਰਾ ਨਹੀਂ ਬਿਆਨ ਕਰਦਾ ਹੈ।

PunjabKesari

ਭਾਰਤ ਤੇ ਅਮਰੀਕਾ ਦੇ ਵਿਚਾਲੇ ਦੂਜੀ 2+2 ਗੱਲਬਾਤ ਨਾਲ ਜੁੜੀ ਜੈਸ਼ੰਕਰ ਦੀ ਵਾਸ਼ਿੰਗਟਨ ਯਾਤਕਰਾ ਪੂਰੀ ਹੋ ਗਈ ਹੈ। ਉਹਨਾਂ ਨੇ ਇਸ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਪ੍ਰਸਤਾਵ ਤੋਂ ਜਾਣੂ ਹਾਂ। ਮੈਨੂੰ ਲੱਗਦਾ ਹੈ ਕਿ ਇਸ ਵਿਚ ਕਸ਼ਮੀਰ ਦੇ ਹਾਲਾਤਾਂ ਨੂੰ ਸਹੀ ਤਰੀਕੇ ਨਾਲ ਸਮਝਿਆ ਨਹੀਂ ਗਿਆ ਹੈ। ਭਾਰਤ ਸਰਕਾਰ ਜੋ ਕਰ ਰਹੀ ਹੈ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਦੱਸਿਆ ਗਿਆ ਹੈ ਤੇ ਮੈਨੂੰ (ਜੈਪਾਲ ਨਾਲ) ਮਿਲਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਅਜਿਹੇ ਲੋਕਾਂ ਨੂੰ ਮਿਲਣ ਵਿਚ ਕੋਈ ਦਿਲਚਸਪੀ ਨਹੀਂ ਹੈ, ਜਿਹਨਾਂ ਨੇ ਆਪਣਾ ਮਨ ਪਹਿਲਾ ਹੀ ਬਣਾ ਲਿਆ ਹੈ ਤੇ ਉਹ ਅਸਲੀਅਤ ਤੋਂ ਜਾਣੂ ਨਹੀਂ ਹਨ।

ਜੈਸ਼ੰਕਰ ਨੇ ਕਿਹਾ ਕਿ ਮੈਂ ਉਹਨਾਂ ਲੋਕਾਂ ਨਾਲ ਮਿਲਣ ਲਈ ਤਿਆਰ ਹਾਂ ਜੋ ਨਿਰਪੱਖ ਹਨ ਤੇ ਚਰਚਾ ਲਈ ਤਿਆਰ ਹਨ ਪਰ ਉਹਨਾਂ ਲੋਕਾਂ ਨਾਲ ਨਹੀਂ ਜੋ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਹਨ। ਅਮਰੀਕੀ ਪ੍ਰਤੀਨਿਧ ਸਭਾ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਜੈਪਾਲ (54) ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਸ਼ਮੀਰ 'ਤੇ ਪ੍ਰਸਤਾਵ ਪੇਸ਼ ਕੀਤਾ ਸੀ। ਉਹ ਇਸ ਵਿਸ਼ੇ 'ਤੇ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਸੋਚ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪ੍ਰਸਤਾਵ ਪੇਸ਼ ਕਰਨ ਦੀ ਆਪਣੀ ਯੋਜਨਾ 'ਤੇ ਅਗੇ ਵਧੀ। ਇਹ ਪ੍ਰਸਤਾਵ ਅਜੇ ਲਟਕਿਆ ਹੋਇਆ ਹੈ।


Baljit Singh

Content Editor

Related News