ਜੈਸ਼, ਲਸ਼ਕਰ ਨਾਲ ਤਾਲਿਬਾਨ ਦੇ ਡੂੰਘੇ ਰਿਸ਼ਤੇ, ਦੁਸ਼ਮਣ ਨਾਲ ਆਖ਼ਰੀ ਸਾਹ ਤੱਕ ਲੜਾਂਗੇ : ਅਸ਼ਰਫ਼ ਗਨੀ
Thursday, Jul 22, 2021 - 02:18 PM (IST)
ਕਾਬੁਲ- ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ ਦਰਮਿਆਨ ਇੱਥੋਂ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਹੈ ਕਿ ਤਾਲਿਬਾਨ ਦੇ ਅੱਤਵਾਦੀ ਸੰਗਠਨ ਅਲ ਕਾਇਦਾ ਅਤੇ ਜੈਸ਼-ਏ-ਮੁਹੰਮਦ ਵਿਚਾਲੇ ਡੂੰਘੇ ਰਿਸ਼ਤੇ ਹਨ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਬੁੱਧਵਾਰ ਨੂੰ ਕਾਬੁਲ ਸਥਿਤ ਸਪੈਸ਼ਲ ਆਪਰੇਸ਼ਨ ਕਮਾਂਡ ਸੈਂਟਰ ਦਾ ਦੌਰਾ ਕੀਤਾ। ਇਸੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਤਾਲਿਬਾਨ ਨਾਲ ਅੱਤਵਾਦੀ ਸੰਗਠਨਾਂ ਦੀ ਗਠਜੋੜ ਦੀ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਇਹ ਸੰਗਠਨ ਚਾਹੁੰਦੇ ਹਨ ਕਿ ਅਫ਼ਗਾਨਿਸਤਾਨ ਵਿਦਰੋਹੀਆਂ ਦਾ ਸਵਰਗ ਬਣ ਜਾਵੇ। ਅਫ਼ਗਾਨੀ ਰਾਸ਼ਟਰਪਤੀ ਅੱਗੇ ਕਿਹਾ ਕਿ ਸਰਕਾਰ ਅਜਿਹਾ ਕਦੇ ਨਹੀਂ ਹੋਣ ਦੇਵੇਗੀ। ਅਸ਼ਰਫ਼ ਨੇ ਅਫ਼ਗਾਨ ਸਪੈਸ਼ਲ ਆਪਰੇਸ਼ਨਜ਼ ਫੋਰਸਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਗੱਲ ਕਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਲੜਾਈ 'ਚ ਜਾਨ ਗੁਆਉਣ ਵਾਲੇ ਜਵਾਨਾਂ ਦੇ ਪਰਿਵਾਰ ਵਾਲਿਆਂ ਦਾ ਖਿਆਲ ਵੀ ਸਰਕਾਰ ਰੱਖੇਗੀ। ਰਾਸ਼ਟਰਪਤੀ ਨੇ ਤਾਲਿਬਾਨ ਦੇ ਖੂੰਖਾਰ ਲੜਾਕੂਆਂ ਨਾਲ ਲੋਹਾ ਲੈ ਰਹੇ ਅਫ਼ਗਾਨੀ ਫ਼ੌਜੀਆਂ ਦਾ ਹੌਂਸਲਾ ਵਧਾਇਆ।
ਅਸ਼ਰਫ਼ ਗਨੀ ਨੇ ਕਿਹਾ ਕਿ ਸਾਡਾ ਟੀਚਾ ਹੈ ਅਫ਼ਗਾਨਿਸਤਾਨ ਦੀ ਰੱਖਿਆ ਕਰਨਾ। ਦੇਸ਼ ਦੀ ਆਜ਼ਾਦੀ, ਸਮਾਨਤਾ ਅਤੇ 20 ਸਾਲਾਂ ਦੀ ਉਪਲੱਬਧੀ ਨੂੰ ਬਚਾਏ ਰੱਖਣਾ ਪਰ ਦੁਸ਼ਮਣਾਂ ਦੀ ਮਾਨਸਿਕਤਾ ਕਾਲੀ ਹੈ ਅਤੇ ਤੁਸੀਂ ਦੁਸ਼ਮਣਾਂ ਨੂੰ ਇਹ ਸਾਬਿਤ ਕਰ ਦਿਖਾਓ ਕਿ ਉਨ੍ਹਾਂ ਦੇ ਸੁਫ਼ਨੇ ਨੂੰ ਤੁਸੀਂ ਹਮੇਸ਼ਾ-ਹਮੇਸ਼ਾ ਲਈ ਦਫ਼ਨ ਕਰ ਦੇਵੋਗੇ।'' ਅਫ਼ਗਾਨੀ ਰਾਸ਼ਟਰਪਤੀ ਨੇ ਅੱਗੇ ਕਿਹਾ ਸਾਡੇ ਕੋਲ ਇੱਛਾ ਸ਼ਕਤੀ ਹੈ, ਦੇਸ਼ 'ਚ ਸ਼ਾਂਤੀ ਸਥਾਪਤ ਕਰਨ ਦੀ ਪਰ ਦੁਸ਼ਮਣ ਜਾਣਦੇ ਹਨ ਕਿ ਅਸੀਂ ਕਦੇ ਸਰੰਡਰ ਨਹੀਂ ਕਰਾਂਗੇ। ਅਫ਼ਗਾਨਿਸਤਾਨ ਸਾਰੇ ਅਫ਼ਗਾਨੀਆਂ ਦਾ ਆਮ ਘਰ ਹੈ ਅਤੇ ਇਹ ਸਾਡੀ ਡਿਊਟੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਇਸ ਦੀ ਰੱਖਿਆ ਕਰੀਏ।'' ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਪਣੀ ਇਕ ਸੰਬੋਧਨ ਦੌਰਾਨ ਅਫ਼ਗਾਨੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਤਾਲਿਬਾਨ ਦੀ ਇੱਛਾ ਹੀ ਨਹੀਂ ਹੈ ਕਿ ਅਫ਼ਗਾਨਿਸਤਾਨ 'ਚ ਸ਼ਾਂਤੀ ਸਥਾਪਤ ਹੋਵੇ। ਉਨ੍ਹਾਂ ਕਿਹਾ ਸੀ ਕਿ ਤਾਲਿਬਾਨ ਨੇ ਕਈ ਸਾਫ਼ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਈਦ ਉਨ੍ਹਾਂ ਅਫ਼ਗਾਨੀ ਫ਼ੌਜੀਆਂ ਨੂੰ ਸਮਰਪਿਤ ਹੈ, ਜੋ ਪਿਛਲੇ 3 ਮਹੀਨਿਆਂ ਤੋਂ ਤਾਲਿਬਾਨੀਆਂ ਦਾ ਮੁਕਾਬਲਾ ਕਰ ਰਹੇ ਹਨ।