ਪਾਕਿ ਨੇ ਕੀਤੀ ਮ੍ਰਿਤਕ ਕੈਦੀ ਦੀ ਪੋਸਟਮਾਰਟਮ ਰਿਪੋਰਟ ਸਾਂਝੀ ਕਰਨ ਦੀ ਅਪੀਲ

Saturday, Mar 02, 2019 - 10:52 PM (IST)

ਇਸਲਮਾਬਾਦ— ਪਾਕਿਸਤਾਨ ਨੇ ਸ਼ਨੀਵਾਰ ਨੂੰ ਭਾਰਤ ਨੂੰ ਉਸ ਪਾਕਿਸਤਾਨੀ ਕੈਦੀ ਦੀ ਪੋਸਟਮਾਰਟਮ ਰਿਪੋਰਟ ਤੇ ਜਾਂਚ ਦਾ ਨਤੀਜਾ ਸਾਂਝਾ ਕਰਨ ਲਈ ਕਿਹਾ, ਜਿਸ ਦੀ ਪਿਛਲੇ ਮਹੀਨੇ ਜੈਪੁਰ ਦੀ ਇਕ ਜੇਲ 'ਚ ਕੁਝ ਕੈਦੀਆਂ ਨੇ ਕਥਿਤ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਕੈਦੀ ਦੀ ਪਛਾਣ ਸ਼ਕਰੂੱਲਾ ਦੇ ਰੂਪ 'ਚ ਹੋਈ ਹੈ।

ਪਿਛਲੇ ਮਹੀਨੇ ਜੈਪੁਰ ਕੇਂਦਰੀ ਜੇਲ 'ਚ ਹੋਰ ਕੈਦੀਆਂ ਨਾਲ ਹੋਏ ਝਗੜੇ 'ਚ ਮੌਤ ਹੋ ਗਈ ਸੀ। ਬਾਰਡਰ ਸਕਿਓਰਿਟੀ ਫੋਰਸ ਨੇ ਸ਼ਨੀਵਾਰ ਨੂੰ ਬਾਘਾ-ਅਟਾਰੀ ਸਰਹੱਦ ਪੰਜਾਬ ਰੇਂਜਰਾਂ ਨੂੰ ਉਸ ਦੀ ਲਾਸ਼ ਸੌਂਪ ਦਿੱਤੀ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਪਾਕਿਸਤਾਨੀ ਕੈਦੀ ਦੇ ਪ੍ਰਤੀ ਆਪਣੀ ਡਿਊਟੀ ਨਿਭਾਉਣ 'ਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਪਾਇਲਟ ਨਾਲ ਜੋ ਕੀਤਾ ਇਹ ਉਸ ਦੇ ਉਲਟ ਹੈ। ਵਿਦੇਸ਼ ਦਫਤਰ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਇਸ ਘਟਨਾ ਦੀ ਨਿੰਦਾ ਕਰਦੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਸ਼ਕਰੂੱਲਾ 2003 'ਚ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।


Baljit Singh

Content Editor

Related News