ਸਰਕਾਰ ਤੋਂ ਸਮਰਥਨ ਵਾਪਸ ਲੈਣ ਮਗਰੋਂ ਜਗਮੀਤ ਸਿੰਘ ਦਾ ਬਿਆਨ ਆਇਆ ਸਾਹਮਣੇ

Friday, Sep 06, 2024 - 02:56 PM (IST)

ਸਰਕਾਰ ਤੋਂ ਸਮਰਥਨ ਵਾਪਸ ਲੈਣ ਮਗਰੋਂ ਜਗਮੀਤ ਸਿੰਘ ਦਾ ਬਿਆਨ ਆਇਆ ਸਾਹਮਣੇ

ਓਟਾਵਾ (ਏ.ਐਨ.ਆਈ.) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਦੇ ਆਗੂ ਜਗਮੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਅਤੇ ਲਿਬਰਲ "ਕਾਰਪੋਰੇਟ ਹਿੱਤਾਂ ਲਈ ਬਹੁਤ ਜ਼ਿਆਦਾ ਸਮਰਪਿਤ"ਹਨ। ਉਸ ਨੇ ਇਸ ਵਜ੍ਹਾ ਨੂੰ ਸਰਕਾਰ ਨਾਲ ਆਪਣੀ ਡੀਲ ਨੂੰ ਖ਼ਤਮ ਕਰਨ ਦੇ ਆਪਣੇ ਕਾਰਨਾਂ ਵਿੱਚੋਂ ਇੱਕ ਦੱਸਿਆ। ਸੀ.ਬੀ.ਸੀ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਸਿੰਘ ਨੇ ਕਿਹਾ ਕਿ ਲਿਬਰਲ ਸਰਕਾਰ ਨਾਲ ਐਨ.ਡੀ.ਪੀ ਦੇ ਰਾਜਨੀਤਿਕ ਸਮਝੌਤੇ ਦੇ ਅੰਤ ਦਾ ਐਲਾਨ ਕਰਨ ਵਾਲੀ ਔਨਲਾਈਨ ਸਾਂਝੀ ਕੀਤੀ ਗਈ ਵੀਡੀਓ "ਕਰੀਬ ਇੱਕ ਮਹੀਨਾ ਪਹਿਲਾਂ" ਰਿਕਾਰਡ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਐਨ.ਡੀ.ਪੀ ਨੇ 2022 ਵਿੱਚ ਟਰੂਡੋ ਨਾਲ ਭਰੋਸੇ ਅਤੇ ਸਪਲਾਈ ਸਮਝੌਤਾ ਕੀਤਾ ਸੀ। ਸਿੰਘ ਮੁਤਾਬਕ,'ਲਿਬਰਲ ਬਹੁਤ ਕਮਜ਼ੋਰ ਹਨ, ਬਹੁਤ ਸੁਆਰਥੀ ਹਨ, ਕਾਰਪੋਰੇਟ ਹਿੱਤਾਂ ਲਈ ਬਹੁਤ ਜ਼ਿਆਦਾ ਸਮਰਪਿਤ ਹਨ, ਇਸ ਲਈ ਉਹ ਲੋਕਾਂ ਲਈ ਲੜ ਨਹੀਂ ਸਕਦੇ। ਉਹ ਬਦਲਾਅ ਨਹੀਂ ਲਿਆ ਸਕਦੇ, ਨਾ ਹੀ ਉਹ ਉਮੀਦਾਂ 'ਤੇ ਖਰੇ ਉਤਰ ਸਕਦੇ ਹਨ, ਇਸ ਲਈ ਉਹ 2022 ਦੇ ਸਮਝੌਤੇ ਨੂੰ ਖ਼ਤਮ ਕਰ ਰਹੇ ਹਨ।'' ਸੀ.ਬੀ.ਸੀ ਦੀ ਪਾਵਰ ਐਂਡ ਪਾਲੀਟਿਕਸ 'ਤੇ ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਅਤੇ ਲਿਬਰਲ "ਕਾਰਪੋਰੇਟ ਹਿੱਤਾਂ ਲਈ ਬਹੁਤ ਜ਼ਿਆਦਾ ਸਮਰਪਿਤ" ਹਨ। ਜਗਮੀਤ ਸਿੰਘ ਮੁਤਾਬਕ ਜਦੋਂ ਐਨ.ਡੀ.ਪੀ ਨੇ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੂੰ ਕਾਰਪੋਰੇਟ ਲਾਲਚ 'ਤੇ ਕਾਰਵਾਈ ਕਰਨ ਲਈ ਕਿਹਾ ਤਾਂ ਇਹ ਅਸਫਲ ਰਹੀ।

ਪੜ੍ਹੋ ਇਹ ਅਹਿਮ ਖ਼ਬਰ-10 ਲੱਖ ਭਾਰਤੀ ਅਮਰੀਕੀ ਚੋਣਾਂ 'ਚ ਨਿਭਾਉਣਗੇ ਮਹੱਤਵਪੂਰਨ ਭੂਮਿਕਾ

ਸਿੰਘ ਨੇ ਕਿਹਾ ਕਿ ਉਹ ਫਿਰ ਸੀਈਓਜ਼ ਨੂੰ ਕੀਮਤਾਂ ਨੂੰ ਸਥਿਰ ਕਰਨ ਲਈ ਕਹਿਣਗੇ ਉਸਨੇ ਟਰੂਡੋ ਸਰਕਾਰ ਦੇ ਉਸ ਫ਼ੈਸਲੇ ਦੀ ਵੀ ਗੱਲ ਕੀਤੀ ਜਿਸ ਵਿਚ ਪਿਛਲੇ ਮਹੀਨੇ ਟੀਮਸਟਰਜ਼ ਯੂਨੀਅਨ ਅਤੇ ਕੈਨੇਡਾ  ਦੋ ਸਭ ਤੋਂ ਵੱਡੇ ਰੇਲਵੇ ਵਿਚਕਾਰ ਲੇਬਰ ਵਿਵਾਦ ਨੂੰ ਮਜਬੂਰਨ ਵਿਚੌਲਗੀ (ਬਾਇਡਿੰਗ ਆਰਬਿਟਰੇਸ਼ਨ) ਲਈ ਨਿਰਦੇਸ਼ਿਤ ਕੀਤਾ ਗਿਆ ਸੀ। ਜਗਮੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਵੀਡੀਓ ਜਿਸ ਵਿੱਚ ਲਿਬਰਲਾਂ ਨਾਲ ਉਨ੍ਹਾਂ ਦੀ ਪਾਰਟੀ ਦਾ ਸਿਆਸੀ ਸਮਝੌਤਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ, ਸਰਕਾਰ ਵੱਲੋਂ ਬਾਇੰਡਿੰਗ ਆਰਬਿਟਰੇਸ਼ਨ ਨਾਲ ਅੱਗੇ ਵਧਣ ਦੇ ਫ਼ੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ ਸੀ।ਸਿੰਘ ਨੇ ਇਹ ਨਹੀਂ ਦੱਸਿਆ ਕਿ ਸਮਝੌਤੇ ਨੂੰ ਖਤਮ ਕਰਨ ਦਾ ਫ਼ੈਸਲਾ ਕਦੋਂ ਲਿਆ ਗਿਆ ਸੀ। ਹਾਲਾਂਕਿ ਉਸਨੇ ਜ਼ੋਰ ਦੇ ਕੇ ਕਿਹਾ ਕਿ ਇਹ ਫ਼ੈਸਲਾ ਕੰਜ਼ਰਵੇਟਿਵ ਲੀਡਰ ਪਿਏਰੇ ਪੋਲੀਵਰੇ ਦੁਆਰਾ ਸਮਝੌਤੇ ਨੂੰ ਖ਼ਤਮ ਕਰਨ ਲਈ ਜਨਤਕ ਕਾਲਾਂ ਜਾਰੀ ਕਰਨ ਤੋਂ ਪਹਿਲਾਂ ਲਿਆ ਗਿਆ ਸੀ।

ਉਸਨੇ ਕਿਹਾ, "ਅਸੀਂ ਇਹ ਫ਼ੈਸਲਾ ਬਹੁਤ ਸਾਰੇ ਵਿਚਾਰਾਂ ਤੋਂ ਬਾਅਦ ਲਿਆ ਹੈ।" 5 ਸਤੰਬਰ ਨੂੰ ਟੋਰਾਂਟੋ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਐਨ.ਡੀ.ਪੀ ਨੇ ਜਸਟਿਨ ਟਰੂਡੋ ਨਾਲ ਹੋਏ ਸਮਝੌਤੇ ਨੂੰ ਤੋੜ ਦਿੱਤਾ ਹੈ। ਟਰੂਡੋ ਦੀ ਅਗਵਾਈ ਵਾਲੀ ਸਰਕਾਰ 'ਤੇ ਅਵਿਸ਼ਵਾਸ ਦਾ ਵੋਟ ਲਿਆਉਣ ਸਬੰਧੀ ਸਵਾਲ 'ਤੇ ਸਿੰਘ ਨੇ ਜਵਾਬ ਦਿੱਤਾ, "ਇਸ ਸਬੰਧੀ ਅਸੀਂ ਕੈਨੇਡੀਅਨਾਂ ਦੇ ਹਿੱਤ ਵਿੱਚ ਫ਼ੈਸਲਾ ਕਰਾਂਗੇ, ਜਿਵੇਂ ਕਿ ਕੋਈ ਵੀ ਘੱਟ ਗਿਣਤੀ ਸਰਕਾਰ ਆਮ ਤੌਰ 'ਤੇ ਕੰਮ ਕਰਦੀ ਹੈ।" ਇਕ ਸਵਾਲ ਦੇ ਜਵਾਬ ਵਿਚ ਸਿੰਘ ਨੇ ਕਿਹਾ ਕਿ ਉਹ ਦੁਬਾਰਾ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਜਸਟਿਨ ਟਰੂਡੋ ਨਾਲ ਹੋਏ ਸਮਝੌਤੇ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News