ਮਾਰਕ ਜ਼ੁਕਰਬਰਗ ਨੇ ਲੇਜ਼ਰ ਗਨ ਨਾਲ ਬਕਰੇ ਦਾ ਸ਼ਿਕਾਰ ਕਰਕੇ ਡਿਨਰ ਵਿਚ ਪਰੋਸਿਆ : ਜੈਕ

Thursday, Jan 24, 2019 - 07:00 PM (IST)

ਮਾਰਕ ਜ਼ੁਕਰਬਰਗ ਨੇ ਲੇਜ਼ਰ ਗਨ ਨਾਲ ਬਕਰੇ ਦਾ ਸ਼ਿਕਾਰ ਕਰਕੇ ਡਿਨਰ ਵਿਚ ਪਰੋਸਿਆ : ਜੈਕ

ਵਾਸ਼ਿੰਗਟਨ- ਟਵੀਟਰ ਦੇ ਸੀ. ਈ. ਓ. ਜੈਕ ਡਾਰਸੀ ਨੇ ਇਕ ਇੰਟਰਵੀਊ ਦੌਰਾਨ ਖੁਲਾਸਾ ਕੀਤਾ ਹੈ ਕਿ ਇਕ ਵਾਰ ਫੇਸਬੁਕ ਦੇ ਸੀ. ਈ. ਓ. ਮਾਰਕ  ਜ਼ੁਕਰਬਰਗ ਨੇ ਖੁਦ ਸ਼ਿਕਾਰ ਕੀਤਾ ਹੋਇਆ ਬਕਰਾ ਰਾਤ ਦੇ ਖਾਣੇ ਵਿਚ ਸਰਵ ਕੀਤਾ ਸੀ। ਇਹ ਸ਼ਿਕਾਰ ਵੀ ਮਾਰਕ ਨੇ ਲੇਜ਼ਰ ਗਨ ਨਾਲ ਕੀਤਾ ਸੀ। ਜੈਕ ਦੇ ਇਸ ਬਿਆਨ ਤੋਂ ਬਾਅਦ ਇਹ ਗੱਲ ਖਾਸੀ ਚਰਚਾ ਦਾ ਵਿਸ਼ਾ ਬਣ ਗਈ ਹੈ।

ਦਰਅਸਲ ਇਕ ਮੈਗਜੀਨ ਨੂੰ ਇੰਟਰਵੀਊ ਦੇਣ ਦੌਰਾਨ ਜੈਕ ਨੂੰ ਜਦ ਪੁੱਛਿਆ ਗਿਆ ਕਿ ਮਾਰਕ ਨਾਲ ਬੀਤਾਇਆ ਹੋਇਆ ਸਭ ਤੋਂ ਯਾਦਗਾਰ ਪਲ ਕਿਹੜਾ ਹੈ ਤਾਂ ਉਸਨੇ ਆਪਣੇ ਜਵਾਬ ਵਿਚ ਕਿਹਾ ਕਿ ਕੁਝ ਸਾਲ ਪਹਿਲਾਂ ਅਜਿਹਾ ਸੀ ਕਿ ਜ਼ੁਕਰਬਰਗ ਉਹੀ ਖਾਂਦੇ ਸਨ ਜੋ ਉਨ੍ਹਾਂ ਨੇ ਖੁਦ ਮਾਰਿਆ ਹੋਵੇ।  ਜ਼ੁਕਰਬਰਗ ਨੇ ਮੇਰੇ ਲਈ ਵੀ ਡਿਨਰ ਵਿਚ ਬਕਰੇ ਦਾ ਇੰਤਜਾਮ ਕੀਤਾ ਸੀ। ਹਲਾਂਕਿ ਇਸ ਦੌਰਾਨ ਜੈਕ ਨੂੰ ਜਦ ਪੁਛਿਆ ਗਿਆ ਕਿ ਕੀ ਖੁਦ ਉਸਨੇ ਆਪਣੇ ਅੱਖੀਂ  ਜ਼ੁਕਰਬਰਗ ਨੂੰ ਸ਼ਿਕਾਰ ਕਰਦੇ ਵੇਖਿਆ ਹੈ ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਰਕ  ਜ਼ੁਕਰਬਰਗ ਨੇ ਅਜਿਹਾ ਨਵੇਂ ਸਾਲ ਦੇ ਚੈਲੇਂਜ ਤਹਿਤ ਕੀਤਾ ਸੀ।

ਜੈਕ ਨੇ ਬਾਅਦ ਵਿੱਚ ਸਮਝਾਇਆ ਕਿ ਸ਼ਾਇਦ  ਜ਼ੁਕਰਬਰਗ ਨੇ ਪਹਿਲਾਂ ਇਕ ਲੇਜ਼ਰ ਬੰਦੂਕ ਨਾਲ ਬੱਕਰੇ ਨੂੰ ਮਾਰ ਦਿੱਤਾ ਅਤੇ ਫਿਰ ਇੱਕ ਚਾਕੂ ਦੀ ਵਰਤੋਂ ਕੀਤੀ। ਜਿਸ ਤੋਂ ਬਾਅਦ ਉਸ ਨੇ ਇਸ ਨੂੰ ਬੁੱਚੜ ਕੋਲ ਭੇਜਿਆ। ਜੈਕ ਨੇ ਇੰਟਰਵਿਊ ਦੌਰਾਨ ਡਿਨਰ ਦੌਰਾਨ ਉਸਦੇ ਅਤੇ  ਜ਼ੁਕਰਬਰਗ ਵਿਚਕਾਰ ਹੋਈ ਗੱਲਬਾਤ ਬਾਰੇ ਵੀ ਗੱਲ ਕੀਤੀ। ਜੈਕ ਨੇ ਦੱਸਿਆ ਕਿ ਬੱਕਰਾ ਜੋ ਉਨਾਂ ਨੂੰ ਪਰੋਸਿਆ ਗਿਆ ਸੀ ਬਹੁਤ ਠੰਢ ਸੀ, ਜਿਸ ਕਾਰਨ ਉਨ੍ਹਾਂ ਨੇ ਸਿਰਫ ਸਲਾਦ ਹੀ ਖਾਦਾ। ਅੰਦਾਜਾ ਹੈ ਕਿ ਇਹ ਮਾਮਲਾ 2011 ਦਾ ਹੋ ਸਕਦਾ ਹੈ, ਦਰਅਸਲ ਜ਼ੁਕਰਬਰਗ ਨੇ ਉਸ ਸਾਲ ਹੀ ਨਵੇਂ ਸਾਲ ਦਾ ਚੈਲੇਂਜ ਲਿਆ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਮੈਂ ਉਹੀ ਮੀਟ ਖਾਂਦਾ ਹਾਂ, ਜਿਨਾਂ ਜਾਨਵਰਾਂ ਨੂੰ ਮੈਂ ਖੁਦ ਮਾਰ ਦਿੰਦਾ ਹਾਂ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਮਾਰਕ  ਜ਼ੁਕਰਬਰਗ ਹਲੇ ਵੀ ਆਪਣੇ ਭੋਜਨ ਲਈ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਜਾਂ ਨਹੀਂ।


author

DILSHER

Content Editor

Related News