ਨਿਊਜ਼ੀਲੈਂਡ ਦੀ PM ਜੈਸਿੰਡਾ ਨੇ ਖੋਲ੍ਹੇ ਦਿਲ ਦੇ ਭੇਤ, ਦੱਸਿਆ ਕਦੋਂ ਕਰਵਾਉਣ ਜਾ ਰਹੀ ਹੈ ਵਿਆਹ

Wednesday, May 05, 2021 - 07:06 PM (IST)

ਨਿਊਜ਼ੀਲੈਂਡ ਦੀ PM ਜੈਸਿੰਡਾ ਨੇ ਖੋਲ੍ਹੇ ਦਿਲ ਦੇ ਭੇਤ, ਦੱਸਿਆ ਕਦੋਂ ਕਰਵਾਉਣ ਜਾ ਰਹੀ ਹੈ ਵਿਆਹ

ਵੈਲਿੰਗਟਨ (ਭਾਸ਼ਾ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਗਰਮੀਆਂ ਦੌਰਾਨ ਆਪਣੇ ਲੰਬੇ ਸਮੇਂ ਤੋਂ ਸਾਥੀ ਰਹੇ ਕਲਾਰਕ ਗੇਅਫੋਰਡ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਹੈ।ਕੋਸਟ ਰੇਡੀਓ ਬ੍ਰੈਕਫਾਸਟ ਸ਼ੋਅ ਵਿਚ ਬੁੱਧਵਾਰ ਨੂੰ ਇੱਕ ਇੰਟਰਵਿਊ ਵਿਚ, ਅਰਡਰਨ ਨੇ ਕਿਹਾ ਕਿ ਉਹਨਾਂ ਨੇ ਅਤੇ ਕਲਾਰਕ ਗੇਅਫੋਰਡ ਨੇ ਦੋ ਸਾਲ ਪਹਿਲਾਂ ਕੁੜਮਾਈ ਦੀ ਘੋਸ਼ਣਾ ਕਰਨ ਦੇ ਬਾਅਦ ਹੁਣ ਆਖਿਰਕਾਰ ਆਪਣੇ ਵਿਆਹ ਦੀ ਇੱਕ ਤਾਰੀਖ਼ ਤੈਅ ਕੀਤੀ ਹੈ।

ਅਰਡਰਨ ਨੇ ਵਿਆਹ ਦੇ ਸਹੀ ਦਿਨ ਬਾਰੇ ਬਿਲਕੁਲ ਖੁਲਾਸਾ ਨਹੀਂ ਕੀਤਾ।ਉਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਇਹ ਵਿਆਹ ਗਰਮੀਆਂ ਦੇ ਮੌਸਮ ਦੌਰਾਨ ਹੋਵੇਗਾ, ਜੋ ਕਿ ਦਸੰਬਰ ਤੋਂ ਫਰਵਰੀ ਤੱਕ ਚਲਦੀਆਂ ਹਨ। ਅਰਡਰਨ ਨੇ ਸ਼ੋਅ ਵਿਚ ਕਿਹਾ,“ਜਦੋਂ ਮੈਂ ਕਹਿੰਦੀ ਹਾਂ ਕਿ ਅਸੀਂ ਇਕ ਤਾਰੀਖ਼ ਤੈਅ ਕੀਤੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅਸਲ ਵਿਚ ਸਭ ਕੁਝ ਦੱਸਿਆ ਹੈ।” ਉਹਨਾਂ ਨੇ ਅੱਗੇ ਕਿਹਾ,“ਸੋ, ਮੈਨੂੰ ਲਗਦਾ ਹੈ ਕਿ ਸਾਨੂੰ ਸ਼ਾਇਦ ਕੁਝ ਨੂੰ ਸੱਦਾ ਪੱਤਰ ਦੇ ਦੇਣਾ ਚਾਹੀਦਾ ਹੈ।” ਇੱਥੇ ਦੱਸ ਦਈਏ ਕਿ ਅਰਡਰਨ ਅਤੇ ਗੇਫੋਰਡ ਦੀ ਇਕ 2 ਸਾਲ ਦੀ ਬੇਟੀ, ਨੇਵ ਹੈ। 2018 ਵਿਚ ਅਰਡਰਨ ਅਹੁਦਾ 'ਤੇ ਰਹਿੰਦੇ ਹੋਏ ਬੱਚੇ ਨੂੰ ਜਨਮ ਦੇਣ ਵਾਲੀ ਆਧੁਨਿਕ ਇਤਿਹਾਸ ਦੀ ਦੂਜੀ ਚੁਣੀ ਗਈ ਨੇਤਾ ਬਣ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਹੈਵਾਨੀਅਤ! ਬ੍ਰਿਟਿਸ਼ ਕੁੜੀ ਨਾਲ ਵਿਆਹ ਲਈ ਪਾਗਲ ਸਨ ਪਾਕਿ ਦੇ ਦੋ 'ਗੁੰਡੇ', ਮਨ੍ਹਾ ਕੀਤਾ ਤਾਂ ਦਿੱਤੀ ਦਰਦਨਾਕ ਮੌਤ

ਗੇਫੋਰਡ ਨੀਵੇ ਦੇ ਮੁੱਢਲਾ ਦੇਖਭਾਲ ਕਰਤਾ ਅਤੇ ਟੀਵੀ ਫਿਸ਼ਿੰਗ ਸ਼ੋਅ ਦਾ ਪੇਸ਼ਕਰਤਾ ਹਨ। ਇਕ ਸਵਾਲ ਦੇ ਜਵਾਬ ਵਿਚ 40 ਸਾਲਾ ਅਰਡਰਨ ਨੇ ਕਿਹਾ,“ਮੈਂ ਬ੍ਰਾਈਡਲ ਪਾਰਟੀ ਕਰਨ ਤੋਂ ਥੋੜ੍ਹਾ ਝਿਜਕਦੀ ਹਾਂ।” ਮੈਨੂੰ ਪਤਾ ਨਹੀਂ ਕਿ ਇਹ ਸਿਰਫ ਮੈਂ ਹਾਂ ਪਰ ਕਿਸੇ ਕਾਰਨ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਹਨ, ਜਿਹਨਾਂ ਬਾਰੇ ਮੈਨੂੰ ਪਹਿਲਾਂ ਤੋਂ ਹੀ ਸੋਚਣਾ ਪਏਗਾ।" 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News