ਮੁਸਲਿਮਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ : ਜੈਸਿੰਡਾ ਅਰਡਰਨ

Sunday, Mar 14, 2021 - 06:12 PM (IST)

ਮੁਸਲਿਮਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ : ਜੈਸਿੰਡਾ ਅਰਡਰਨ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਹੈ ਕਿ ਮੁਸਲਿਮਾਂ ਦੀ ਮਦਦ ਕਰਨਾ ਦੇਸ਼ ਦੀ ਜ਼ਿੰਮੇਵਾਰੀ ਹੈ। ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿਚ ਦੋ ਸਾਲ ਪਹਿਲਾਂ ਹੋਏ ਹਮਲੇ ਦੀ ਬਰਸੀ ਮੌਕੇ ਜੈਸਿੰਡਾ ਨੇ ਇਹ ਗੱਲ ਕਹੀ। ਜੈਸਿੰਡਾ ਕ੍ਰਾਈਸਟਚਰਚ ਮਸਜਿਦ ਹਮਲੇ ਨੂੰ ਲੈਕੇ ਸ਼ਰਧਾਂਜਲੀ ਸਭਾ ਵਿਚ ਸ਼ਿਰਕਤ ਕਰ ਰਹੀ ਸੀ। ਗੌਰਤਲਬ ਹੈ ਕਿ ਸਾਲ 2019 ਵਿਚ ਕ੍ਰਾਈਸਟਚਰਚ ਦੀਆਂ ਮਸਜਿਦਾਂ 'ਤੇ ਹੋਏ ਹਮਲੇ ਵਿਚ 51 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਸਨ। 

PunjabKesari

ਇਕ ਹਮਲਾਵਰ ਨੇ ਭਾਰੀ ਹਥਿਆਰਾਂ ਸਮੇਤ ਦੋ ਮਸਜਿਦਾਂ 'ਤੇ ਹਮਲਾ ਕੀਤਾ ਸੀ। ਘਟਨਾ ਦੇ ਬਾਅਦ ਜਿੱਥੇ ਨਿਊਜ਼ੀਲੈਂਡ ਨੇ ਜ਼ਿਆਦਾਤਰ ਸੈਮੀ ਆਟੋਮੈਟਿਕ ਬੰਦੂਕਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਉੱਥੇ ਘਟਨਾ ਵਿਚ ਬਚਣ ਵਾਲਿਆਂ ਅਤੇ ਪੀੜਤਾਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਹੌਂਸਲਾ ਦੇਣ ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਦੀ ਦੁਨੀਆ ਭਰ ਵਿਚ ਤਾਰੀਫ਼ ਹੋਈ ਸੀ। ਘਟਨਾ ਦੇ 2 ਸਾਲ ਬਾਅਦ ਸ਼ਰਧਾਂਜਲੀ ਸਭਾ ਵਿਚ ਸ਼ਿਰਕਤ ਕਰਦੇ ਹੋਏ ਜੈਸਿੰਡਾ ਨੇ ਕਿਹਾ ਕਿ ਸ਼ਬਦਾਂ ਨਾਲ ਜ਼ਖਮ ਭਰਨ ਦੀ ਤਾਕਤ ਹੋਣ ਦੇ ਬਾਵਜੂਦ ਜਿਹੜੀ ਘਟਨਾ ਵਾਪਰੀ, ਉਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ। ਕਈ ਪੁਰਸ਼ਾਂ , ਬੀਬੀਆਂ ਅਤੇ ਬੱਚਿਆਂ ਨੂੰ ਮਾਰ ਦਿੱਤਾ ਗਿਆ। ਘਟਨਾ ਕਾਰਨ ਮੁਸਲਿਮ ਸਮਾਜ 'ਚ ਜਿਹੜਾ ਡਰ ਪੈਦਾ ਹੋਇਆ ਹੈ ਉਸ ਨੂੰ ਸ਼ਬਦਾਂ ਵਿਚ ਕਦੇ ਭਰਿਆ ਨਹੀਂ ਜਾ ਸਕਦਾ। ਭਾਵੇਂਕਿ ਸਾਡੇ ਦੇਸ਼ ਨੂੰ ਹੋਰ ਜ਼ਿਆਦਾ ਸਮਾਵੇਸ਼ੀ ਹੋਣਾ ਚਾਹੀਦਾ ਹੈ ਜੋ ਵਿਭਿੰਨਤਾ 'ਤੇ ਮਾਣ ਕਰੇ ਅਤੇ ਲੋੜ ਪਵੇ ਤਾਂ ਇਸ ਦਾ ਬਚਾਅ ਵੀ ਕਰੇ।

PunjabKesari

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਬਦਲਿਆ ਇਹ ਨਿਯਮ, ਲੱਖਾਂ ਭਾਰਤੀ ਕਾਮਿਆਂ ਨੂੰ ਹੋਵੇਗਾ ਫਾਇਦਾ

ਇੱਥੇ ਦੱਸ ਦਈਏ ਕਿ ਕ੍ਰਾਈਸਟਚਰਚ ਦੀਆਂ ਮਸਜਿਦਾਂ 'ਤੇ ਬ੍ਰੈਂਟਨ ਟੈਰੇਂਟ ਨਾਮ ਦੇ ਸ਼ਖਸ ਨੇ ਹਮਲਾ ਕੀਤਾ ਸੀ। ਹਮਲੇ ਦੇ ਕੁਝ ਮਿੰਟ ਬਾਅਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਿਛਲੇ ਸਾਲ ਟੈਰੇਂਟ ਨੂੰ ਬਿਨਾਂ ਪੈਰੋਲ ਦੇ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਉੱਥੇ ਪਿਛਲੇ ਹਫ਼ਤੇ ਹੀ ਪੁਲਸ ਨੇ ਕ੍ਰਾਈਸਟਚਰਚ ਵਿਚ 27 ਸਾਲ ਦੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਸੀ। ਨੌਜਵਾਨ 'ਤੇ ਪੁਲਸ ਨੇ ਦੋਸ਼ ਲਗਾਇਆ ਕਿ ਉਹ ਉਹਨਾਂ ਦੋ ਮਸਜਿਦਾਂ 'ਤੇ ਹਮਲਾ ਕਰਨ ਦੀ ਧਮਕੀ ਦੇ ਰਿਹਾ ਸੀ ਜਿਹਨਾਂ 'ਤੇ 2019 ਵਿਚ ਹਮਲਾ ਕੀਤਾ ਗਿਆ ਸੀ।


author

Vandana

Content Editor

Related News