ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਨੇ ਨਵੇਂ ਗਵਰਨਰ ਜਨਰਲ ਦੀ ਕੀਤੀ ਨਿਯੁਕਤੀ

Monday, May 24, 2021 - 07:12 PM (IST)

ਵੈਲਿੰਗਟਨ (ਭਾਸ਼ਾ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਸਿੰਡੀ ਕਿਰੋ ਦੀ ਨਵੇਂ ਗਵਰਨਰ-ਜਨਰਲ ਦੇ ਤੌਰ 'ਤੇ ਨਿਯੁਕਤੀ ਕੀਤੇ ਜਾਣ ਦਾ ਸਵਾਗਤ ਕੀਤਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕਿਰੋ ਦੀ ਪੰਜ ਸਾਲ ਦੀ ਮਿਆਦ ਲਈ ਨਿਯੁਕਤੀ ਨੂੰ ਮਹਾਰਾਣੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਅਕਤੂਬਰ ਮਹੀਨੇ ਵਿਚ ਇਹ ਅਹੁਦਾ ਸੰਭਾਲੇਗੀ।ਮੌਜੂਦਾ ਗਵਰਨਰ-ਜਨਰਲ ਪਾਸੀ ਰੈਡੀ ਦਾ ਪੰਜ ਸਾਲਾ ਕਾਰਜਕਾਲ 28 ਸਤੰਬਰ ਨੂੰ ਸਮਾਪਤ ਹੋ ਰਿਹਾ ਹੈ ਅਤੇ  6 ਸਤੰਬਰ ਨੂੰ ਉਹਨਾਂ ਦੀ ਰਾਜਕੀ ਵਿਦਾਇਗੀ ਹੋਵੇਗੀ।

ਅਰਡਰਨ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ,“ਡੇਮ ਸਿੰਡੀ ਅਕਤੂਬਰ ਵਿਚ ਗਵਰਨਰ-ਜਨਰਲ ਦੀ ਭੂਮਿਕਾ ਨਿਭਾਉਣਗੇ ਅਤੇ ਪੰਜ ਸਾਲਾਂ ਦੇ ਕਾਰਜਕਾਲ ਲਈ ਇਸ ਵਿਚ ਬਣੇ ਰਹਿਣਗੇ।'' ਅਰਡਰਨ ਮੁਤਾਬਕ, ਕਈ ਦਹਾਕਿਆਂ ਤੋਂ ਡੇਮ ਸਿੰਡੀ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਤੰਦਰੁਸਤੀ ਦੇ ਨਾਲ ਨਾਲ ਸਿੱਖਿਆ ਅਤੇ ਸਿਖਲਾਈ ਲਈ ਆਪਣੇ ਜਨੂੰਨ ਦਾ ਪ੍ਰਦਰਸ਼ਨ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਗਵਰਨਰ-ਜਨਰਲ ਵਜੋਂ ਸਾਰੇ ਨਿਊਜ਼ੀਲੈਂਡ ਵਾਸੀਆਂ ਪ੍ਰਤੀ ਇਹੀ ਪ੍ਰਤੀਬੱਧਤਾ ਲਿਆਏਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,“ਮੈਂ ਉਹਨਾਂ ਨਾਲ ਕੰਮ ਕਰਨ ਦੀ ਬਹੁਤ ਉਮੀਦ ਕਰਦੀ ਹਾਂ।''

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜ ਨੇ ਕੋਵਿਡ ਵੈਕਸੀਨ ਲਈ ਸ਼ੁਰੂ ਕੀਤੀ 'ਆਨਲਾਈਨ ਬੁਕਿੰਗ'

ਕੀਰੋ ਇਸ ਸਮੇਂ ਰਾਇਲ ਸੁਸਾਇਟੀ ਦੀ ਮੁੱਖ ਕਾਰਜਕਾਰੀ ਹੈ, ਜੋ ਵਿਗਿਆਨ, ਤਕਨਾਲੋਜੀ ਅਤੇ ਮਨੁੱਖਤਾ ਵਿਚ ਖੋਜ ਅਤੇ ਵਿਦਵਤਾਪੂਰਨ ਗਤੀਵਿਧੀ ਨੂੰ ਅੱਗੇ ਵਧਾਉਂਦਾ ਹੈ ਅਤੇ ਉਨ੍ਹਾਂ ਖੇਤਰਾਂ ਬਾਰੇ ਜਨਤਕ ਸਮਝ ਵਧਾਉਂਦਾ ਹੈ। 2003 ਤੋਂ 2009 ਤੱਕ ਡੈਮ ਸਿੰਡੀ ਚਿਲਡਰਨ ਕਮਿਸ਼ਨਰ ਸੀ। ਉਹਨਾਂ ਨੇ ਸਮਾਜਕ ਨੀਤੀ ਵਿਚ ਪੀ.ਐਚ.ਡੀ. ਅਤੇ ਕਾਰੋਬਾਰੀ ਪ੍ਰਸ਼ਾਸਨ ਵਿਚ ਐਮ.ਬੀ.ਏ. ਕੀਤੀ ਸੀ। ਉਹ ਇੱਕ ਸਹਿਯੋਗੀ ਪ੍ਰੋਫੈਸਰ ਰਹੀ ਹੈ ਅਤੇ ਮੈਸੇ ਯੂਨੀਵਰਸਿਟੀ ਦੇ ਪਬਲਿਕ ਹੈਲਥ ਸਕੂਲ ਦੀ ਮੁਖੀ ਹੈ ਅਤੇ ਰਾਇਲ ਸੁਸਾਇਟੀ ਵਿਚ ਵੀ ਉਹਨਾਂ ਦੀ ਭੂਮਿਕਾ ਹੈ। 
ਪ੍ਰੈਸ ਕਾਨਫਰੰਸ ਵਿਚ, ਅਰਡਰਨ ਨੇ ਨਿਊਜ਼ੀਲੈਂਡ ਦੇ 21ਵੇਂ ਗਵਰਨਰ-ਜਨਰਲ ਰੈਡੀ ਨੂੰ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਦੇ ਸਮਰਪਣ ਅਤੇ ਸੇਵਾ ਲਈ ਧੰਨਵਾਦ ਕੀਤਾ।


Vandana

Content Editor

Related News