ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ

Monday, Mar 04, 2024 - 01:00 PM (IST)

ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ

ਜਾਮਨਗਰ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਆਪਣੇ ਪਰਿਵਾਰ ਨਾਲ ਸ਼ਿਰਕਤ ਕੀਤੀ। ਉਹ 1 ਮਾਰਚ ਨੂੰ ਆਪਣੇ ਪਰਿਵਾਰ ਨਾਲ ਗੁਜਰਾਤ ਦੇ ਜਾਮਨਗਰ ਪਹੁੰਚੀ ਸੀ। ਦਰਅਸਲ ਟਰੰਪ ਦੀ ਧੀ ਅਤੇ ਦੋਹਤੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੋਵਾਂ ਨੂੰ ਭਾਰਤੀ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ। 1 ਤੋਂ 3 ਮਾਰਚ ਦੇ ਪ੍ਰੀ-ਵੈਡਿੰਗ ਦੇ ਜਸ਼ਨਾਂ ਦੇ ਤੀਜੇ ਦਿਨ ਇਵਾਂਕਾ ਟਰੰਪ ਹਰੇ ਰੰਗ ਦੇ ਲਹਿੰਗਾ ਚੋਲੀ ਵਿੱਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦੀ ਧੀ ਨੇ ਵੀ ਪੀਲੇ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ। ਇਸ ਵੀਡੀਓ 'ਚ ਇਵਾਂਕਾ ਟਰੰਪ ਆਪਣੀ ਧੀ ਨਾਲ ਝੂਲੇ 'ਤੇ ਨਜ਼ਰ ਆ ਰਹੀ ਹੈ। ਭਾਰਤੀ ਪਹਿਰਾਵੇ ਵਿਚ ਦੋਵੇਂ ਬਹੁਤ ਹੀ ਖ਼ੂਬਸੂਰਤ ਲੱਗ ਰਹੀਆਂ ਸਨ। 

ਇਹ ਵੀ ਪੜ੍ਹੋ: ਕੈਨੇਡਾ ’ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਮਿਲਦੀ ਸਹਾਇਤਾ ਬੰਦ, ਇਸ ਤਾਰੀਖ਼ ਤੋਂ ਨਹੀਂ ਲਈ ਜਾਵੇਗੀ ਅਰਜ਼ੀ

 

ਪਹਿਲੀ ਦਿਨ ਇਵਾਂਕਾ ਨੇ ਗੋਲਡਨ ਅਤੇ ਸਿਲਵਰ ਰੰਗ ਦੀ ਸਾੜ੍ਹੀ ਪਾਈ ਸੀ, ਜਦੋਂ ਕਿ ਦੂਜੇ ਦਿਨ ਚਿੱਟੇ ਰੰਗ ਦੇ ਲਹਿੰਗਾ ਚੋਲੀ ਵਿਚ ਨਜ਼ਰ ਆਈ ਸੀ। ਇੱਥੇ ਦੱਸ ਦੇਈਏ ਕਿ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਸਭ ਤੋਂ ਛੋਟਾ ਬੇਟਾ ਅਨੰਤ ਅੰਬਾਨੀ ਜਲਦੀ ਹੀ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਜਾਮਨਗਰ ਵਿੱਚ ਵਿਸ਼ਾਲ ਅੰਬਾਨੀ ਅਸਟੇਟ ਵਿੱਚ ਮਨੋਰੰਜਨ ਅਤੇ ਕਾਰੋਬਾਰ ਦੀ ਦੁਨੀਆ ਦੇ ਕੁਝ ਵੱਡੇ ਨਾਵਾਂ ਦੇ ਨਾਲ ਹੋਈ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News