ਇਵਾਂਕਾ ਟਰੰਪ ਨੇ ਕੀਤੀ ਤਸਵੀਰ ਸ਼ੇਅਰ, ਸੋਸ਼ਲ ਮੀਡੀਆ ''ਤੇ ਹੋਇਆ ਵਿਰੋਧ

02/15/2017 7:59:22 PM

ਵਾਸ਼ਿੰਗਟਨ— ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀਆਂ ਮੁਸ਼ਕਲ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਹ ਕੁਝ ਵੀ ਕਰਦੇ ਹਨ ਤਾਂ ਉਹ ਲੋਕਾਂ ਦੇ ਨਿਸ਼ਾਨੇ ''ਤੇ ਆ ਜਾਂਦੇ ਹਨ। ਇਸ ਵਾਰ ਉਨ੍ਹਾਂ ਦੀ ਧੀ ਵਲੋਂ ਇਕ ਤਸਵੀਰ ਪੋਸਟ ਕੀਤੀ ਗਈ, ਜਿਸ ਕਾਰਨ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ ''ਤੇ ਕਈ ਤਰ੍ਹਾਂ ਦੇ ਕੁਮੈਂਟਸ ਆ ਰਹੇ ਹਨ। 
ਹਾਲ ਹੀ ''ਚ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਟਵਿੱਟਰ ''ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ''ਚ ਉਹ ਆਪਣੇ ਪਿਤਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਨਜ਼ਰ ਆ ਰਹੀ ਹੈ ਪਰ ਇਸ ਤਸਵੀਰ ''ਚ ਉਹ ਓਵਲ ਦਫਤਰ ''ਚ ਪਿਤਾ ਦੀ ਕੁਰਸੀ ''ਤੇ ਬੈਠੀ ਨਜ਼ਰ ਆ ਰਹੀ ਹੈ। ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਇਵਾਂਕਾ ਨੇ ਤਸਵੀਰ ਨਾਲ ਅਮਰੀਕਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਕੈਪਸ਼ਨ ਦਿੱਤੀ, ''ਦੁਨੀਆ ਦੇ ਦੋ ਲੀਡਰਾਂ ਨਾਲ ਸੀਟ ''ਤੇ ਬੈਠੇ ਹੋਏ ਔਰਤਾਂ ਦੀ ਮਹੱਤਤਾ ਬਾਰੇ ਮਹਾਨ ਚਰਚਾ।''
ਇਸ ''ਚ ਕੋਈ ਸ਼ੱਕ ਨਹੀਂ ਹੈ ਕਿ ਇਹ ਔਰਤਾਂ ਦੀ ਹਮਾਇਤ ਲਈ ਹਾਂ ਪੱਖੀ ਟਵੀਟ ਸੀ ਪਰ ਸੋਸ਼ਲ ਮੀਡੀਆ ਯੂਜ਼ਰਸ ਨੇ ਤੁਰੰਤ ਇਹ ਦੱਸ ਦਿੱਤਾ ਕਿ ਉਸ ਨੂੰ ਇਸ ਡੈਸਕ ''ਤੇ ਬੈਠਣ ਦਾ ਕੋਈ ਹੱਕ ਨਹੀਂ ਹੈ। ਯੂਜ਼ਰਸ ਨੇ ਕਿਹਾ ਕਿ ਅਜੇ ਤੱਕ ਕੋਈ ਔਰਤ ਰਾਸ਼ਟਰਪਤੀ ਨਹੀਂ ਬਣੀ ਅਤੇ ਇਹ ਉਸ ਪਹਿਲੀ ਮਹਿਲਾ ਦਾ ਹੀ ਹੱਕ ਹੋਵੇਗਾ, ਜਿਸ ਨੇ ਇਸ ਨੂੰ ਅਧਿਕਾਰਤ ਤੌਰ ''ਤੇ ਕਮਾਇਆ ਹੋਵੇ। ਕਈਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਮੀਰ ਪਿਤਾ ਦੀ ਧੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੁਝ ਵੀ ਕਰੇ। 
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਇਥੇ ਆਏ ਸਨ। ਜਿਸ ਦੌਰਾਨ ਇਵਾਂਕਾ ਨੇ ਜਸਟਿਨ ਟਰੂਡੋ ਦਾ ਸਵਾਗਤ ਕੀਤਾ ਅਤੇ ਅਮਰੀਕਾ ਅਤੇ ਕੈਨੇਡਾ ਨੂੰ ਵਪਾਰ ਵਿਚ ਔਰਤਾਂ ਦੀ ਗਿਣਤੀ ਵਧਾਉਣ ਲਈ ਉਤਸ਼ਾਹਤ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਵਾਈਟ ਹਾਊਸ ਵਿਚ ਮੀਟਿੰਗ ਦੌਰਾਨ ਇਵਾਂਕਾ, ਟਰੂਡੋ ਦੇ ਨਾਲ ਵਾਲੀ ਸੀਟ ''ਤੇ ਬੈਠੀ। ਪੂਰੀ ਮੀਟਿੰਗ ਦੌਰਾਨ ਉਸ ਦੀਆਂ ਨਜ਼ਰਾਂ ਟਰੂਡੋ ''ਤੇ ਟਿਕੀਆਂ ਰਹੀਆਂ।

Related News