ਇਟਲੀ ''ਚ ਢੋਲ ਦੀ ਤਾਲ ''ਤੇ ਮਨਾਇਆ ਗਿਆ "ਤੀਆਂ, ਦਾ ਤਿਉਹਾਰ

Sunday, Aug 09, 2020 - 03:21 PM (IST)

ਇਟਲੀ ''ਚ ਢੋਲ ਦੀ ਤਾਲ ''ਤੇ ਮਨਾਇਆ ਗਿਆ "ਤੀਆਂ, ਦਾ ਤਿਉਹਾਰ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਸ਼ਹਿਰ ਬੋਲਗਰੇ (ਬੈਰਗਾਮੋ) ਵਿਚ ਪੰਜਾਬਣ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਤੇ ਸਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਤੇ ਚਾਵਾਂ ਮੁਨਾਰਿਆ ਨਾਲ ਮਨਾਇਆ ਗਿਆ। ਪੁਰਾਤਨ ਪੁਸ਼ਾਕਾਂ ਵਿਚ ਸੱਜੀਆ ਹੋਈਆਂ ਮੁਟਿਆਰਾਂ ਨੇ ਢੋਲ ਦੀ ਤਾਲ 'ਤੇ ਗਿੱਧੇ ਭੰਗੜੇ ਪਾਉਦਿਆਂ ਹੋਇਆ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

PunjabKesari

ਇੰਡੀਅਨ ਰੈਸਟੋਰੈਂਟ ਵਿਚ ਕਰਵਾਏ "ਤੀਜ ਫੈਸਟੀਵਲ, ਵਿਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆ ਦੀ ਕੋਰੋਓਗ੍ਰਾਫੀ ਦੇ ਮੁਕਾਬਲੇ ਵੀ ਕਰਵਾਏ ਗਏ, ਜਿੰਨਾਂ ਵਿਚ ਪ੍ਰਬੰਧਕਾਂ ਵੱਲੋ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਫੈਸਟੀਵਲ ਵਿਚ ਮੌਜੂਦ ਪੰਜਾਬਣ ਮੁਟਿਆਰਾਂ ਵੱਲੋ ਲੋਕ ਬੋਲੀਆਂ ਉੱਤੇ ਪੇਸ਼ ਕੀਤੇ ਗਿੱਧੇ ਨੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਦਿੱਤੇ। ਇਸ ਮੌਕੇ ਪ੍ਰਬੰਧਕ ਬੀਬੀਆਂ ਪਰਮਜੀਤ ਕੌਰ, ਸ਼ੰਮੀ ਬੋਲਗਰੇ, ਰੇਸ਼ਮਾ ਰਾਣੀ, ਬਲਵੀਰ ਕੌਰ, ਵਿਮਲਾ ਦੇਵੀ ਅਤੇ ਦਰਸ਼ੋ ਦੇਵੀ ਨੇ ਆਖਿਆ ਕਿ ਇਹ ਪ੍ਰਸ਼ਾਸ਼ਨ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਿਕ ਕਰਵਾਏ "ਤੀਜ ਫੈਸਟੀਵਲ, ਵਿਚ ਆਉਣ ਵਾਲਿਆਂ ਦਾ ਦਿਲ੍ਹੋ ਧੰਨਵਾਦ ਕਰਦੇ ਹਨ ਤੇ ਆਉਂਦੇ ਸਾਲ ਵੀ ਇਸੇ ਤਰ੍ਹਾਂ ਹੀ ਰੌਣਕਾਂ ਲੱਗਣਗੀਆਂ।

ਫੈਸਟੀਵਲ ਨੂੰ ਕਰਵਾਉਣ ਲਈ ਮੁਲਖਰਾਜ ਵਰਤੀਆ,ਸੁਰਜੀਤ ਲਾਡਾ, ਮੇਜਰ ਸਿੰਘ ਅਤੇ ਦੇਸਰਾਜ ਦੁਬਾਰਾ ਪਏ ਸਹਿਯੋਗ ਨੂੰ ਵੀ ਚੇਤੇ ਰੱਖਿਆ ਜਾਵੇਗਾ, ਸੁਖਚੈਨ ਸਿੰਘ ਮਾਨ, ਦੇਸੀ ਮੀਡੀਆ ਇਟਲੀ ਤੇ ਯੂਰਪ ਨਿਊਜ ਪੰਜਾਬੀ ਟੀ,ਵੀ, ਵੱਲੋਂ ਫੈਸਟੀਵਲ ਦੀ ਕਵਰੇਜ਼ ਕੀਤੀ ਗਈ ਜਿੰਨ੍ਹਾਂ ਦਾ ਪ੍ਰਬੰਧਕਾਂ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ।


author

Vandana

Content Editor

Related News