ਇਟਲੀ ਦੀ PM ਮੇਲੋਨੀ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, ਜਿਨਪਿੰਗ ਦੇ ਡ੍ਰੀਮ ਪ੍ਰਾਜੈਕਟ ਨੂੰ ਲੱਗੀ ਢਾਹ
Thursday, Dec 07, 2023 - 04:41 AM (IST)
ਇੰਟਰਨੈਸ਼ਨਲ ਡੈਸਕ: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਚੀਨ ਦੇ ਡ੍ਰੀਮ ਪ੍ਰਾਜੈਕਟ ਨੂੰ ਤਗੜਾ ਝਟਕਾ ਦਿੱਤਾ ਹੈ। ਇਟਲੀ ਨੇ ਚੀਨ ਦੇ ਡਰੀਮ ਪ੍ਰੋਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਜਾਰਜੀਆ ਮੇਲੋਨੀ ਨੇ ਭਾਰਤ ਵਿਚ ਜੀ-20 ਸੰਮੇਲਨ ਦੌਰਾਨ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੂੰ ਨਿੱਜੀ ਤੌਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਇਟਲੀ ਨੇ ਹੁਣ ਅਧਿਕਾਰਤ ਤੌਰ 'ਤੇ ਇਸ ਪ੍ਰਾਜੈਕਟ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਇਟਲੀ BRI ਵਿਚ ਸ਼ਾਮਲ ਹੋਣ ਵਾਲਾ ਇੱਕੋ ਇਕ G7 ਦੇਸ਼ ਸੀ। ਇਟਲੀ ਦੇ ਇਕ ਅਖ਼ਬਾਰ, ਡਾਇਰੀਓ ਪੋਲੀਟਿਕੋ ਦੇ ਅਨੁਸਾਰ, ਇਟਲੀ ਦੀ ਪੀ.ਐੱਮ. ਮੇਲੋਨੀ ਦੀ ਅਗਵਾਈ ਵਾਲੇ ਇਕ ਸਮੂਹ ਨੇ ਤਿੰਨ ਦਿਨ ਪਹਿਲਾਂ ਚੀਨੀ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਟਲੀ ਅਤੇ ਚੀਨ ਵਿਚਾਲੇ ਕਈ ਹਫਤਿਆਂ ਤੱਕ ਗੱਲਬਾਤ ਦੇ ਕਈ ਦੌਰ ਹੋਏ ਪਰ ਕੋਈ ਫਾਇਦਾ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - Breaking News: ਅੰਮ੍ਰਿਤਸਰ 'ਚ ਫਿਰ ਚੱਲੀਆਂ ਗੋਲ਼ੀਆਂ, ਪੁੱਤ ਨੂੰ ਹਮਲਾਵਰਾਂ ਤੋਂ ਬਚਾਉਣ ਆਏ ਪਿਓ ਦੀ ਹੋਈ ਮੌਤ
2019 ਵਿਚ BRI ਵਿੱਚ ਸ਼ਾਮਲ ਹੋਇਆ ਸੀ
ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਨੇ ਕਿਹਾ ਕਿ ਚੀਨ ਨਾਲ ਬੀ.ਆਰ.ਆਈ. ਵਿਚ ਸ਼ਾਮਲ ਹੋਣ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਉਮੀਦ ਮੁਤਾਬਕ ਨਹੀਂ ਵਧਿਆ ਹੈ। ਇਟਲੀ 2019 ਵਿਚ BRI ਵਿਚ ਸ਼ਾਮਲ ਹੋਇਆ। ਤੁਹਾਨੂੰ ਦੱਸ ਦੇਈਏ ਕਿ ਪੀ.ਐੱਮ ਮੇਲੋਨੀ ਹਮੇਸ਼ਾ ਇਸ ਪ੍ਰਾਜੈਕਟ ਦੇ ਖ਼ਿਲਾਫ਼ ਬੋਲਦੀ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8