ਇਟਲੀ 'ਚ ਦਸਤਾਰਧਾਰੀ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ

9/23/2020 7:51:28 AM

ਮਿਲਾਨ, (ਸਾਬੀ ਚੀਨੀਆ)- ਇਟਲੀ ਦੇ ਜਿਲ੍ਹਾ ਵਿਸੈਂਸਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਕੇ ਗੁਰਸਿੱਖ ਉਮੀਦਵਾਰ ਕਮਲਜੀਤ ਸਿੰਘ ਕਮਲ ਨੇ ਨਵਾਂ ਇਤਿਹਾਸ ਰਚਿਆ ਹੈ । ਦੱਸਣਯੋਗ ਹੈ ਕਿ ਕਮਲਜੀਤ ਸਿੰਘ ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ
ਸਨ, ਜਿਨ੍ਹਾਂ ਦੀ ਇਸ ਇਤਿਹਾਸਿਕ ਜਿੱਤ ਨਾਲ ਇਟਲੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।


ਇਟਲੀ ਵਰਗੇ ਦੇਸ਼ ਵਿਚ ਇਕ ਗੁਰਸਿੱਖ ਨੌਜਵਾਨ ਦੀ ਨਗਰ ਨਗਰ ਨਿਗਮ ਚੋਣਾਂ ਵਿਚ ਜਿੱਤ ਇਸ ਦੇਸ਼ ਦੀ ਸਿਆਸਤ ਵਿਚ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਵੀ ਤੈਅ ਕਰੇਗੀ। ਕਮਲਜੀਤ ਸਿੰਘ ਭੋਗਪੁਰ ਦੇ ਨੇੜਲੇ ਪਿੰਡ ਗੰਗਨਵਾਲ ਨਾਲ ਸਬੰਧਤ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ, ਜੋ ਇਟਲੀ ਦੇ ਸਿਆਸੀ ਹਲਕਿਆਂ ਵਿਚ ਇਕ ਨਵਾਂ ਕੀਰਤੀਮਾਨ ਹੈ।
 


Lalita Mam

Content Editor Lalita Mam