ਇਟਲੀ : ਪੰਜਾਬੀ ਮੁਟਿਆਰਾਂ ਵਲੋਂ ਮਨਾਇਆ ਗਿਆ ਸਾਵਣ ਮਹੀਨੇ ਦਾ 'ਤੀਆਂ' ਦਾ ਤਿਉਹਾਰ

07/18/2022 12:16:42 PM

ਰੋਮ(ਕੈਂਥ): ਪੰਜਾਬੀ ਸੱਭਿਆਚਾਰ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਅਤੇ ਰੀਝਾਂ ਨਾਲ ਪੰਜਾਬਣ ਮੁਟਿਆਰਾਂ ਵਲੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਤੀਆਂ ਮਨਾਉਂਦੀਆਂ ਹਨ। ਜਿੱਥੇ ਇਨੀਂ ਦਿਨੀਂ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦੀਆਂ ਖੂਬ ਰੌਣਕਾਂ ਲੱਗ ਰਹੀਆ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਪੰਜਾਬਣ ਮੁਟਿਆਰਾਂ ਵੱਲੋਂ ਬੜੀ ਧੂਮਧਾਮ ਅਤੇ ਰੀਝਾਂ ਨਾਲ ਮਨਾਇਆ ਜਾ ਰਿਹਾ ਹੈ।ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਪਦਗੋਰਾ ਵਿਖੇ ਇਲਾਕੇ ਦੀਆਂ ਸਮੂਹ ਪੰਜਾਬਣ ਮੁਟਿਆਰਾਂ ਵਲੋਂ ਇੱਕਠੀਆਂ ਹੋ ਕੇ, ਵਿਦੇਸ਼ ’ਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਇਟਾਲੀਅਨ 'ਆਰਕੋਬਲੈਨੋ ਰੈਸਟੋਰੈਂਟ' ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ : ਹੈਰਾਨੀਜਨਕ : ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਰਹਿਣ ਵਾਲੇ ਸਾਰੇ ਲੋਕ ਸਨ 'ਬੌਣੇ

ਇਸ ਵਿੱਚ ਪੰਜਾਬੀ ਮੁਟਿਆਰਾਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜ਼ਾਬਣਾਂ ਵਲੋ ਵੱਖ ਵੱਖ ਸੱਭਿਆਚਾਰਕ ਵੰਨਗੀਆ ਪੇਸ਼ ਕੀਤੀਆਂ ਗਈਆਂ, ਜਿਸ ਵਿੱਚ ਗਿੱਧਾ, ਭੰਗੜਾ ਤੇ ਬੋਲੀਆਂ ਪ੍ਰਮੁੱਖ ਸੀ। ਮੁਟਿਆਰਾਂ ਨੇ ਪੰਜਾਬੀ ਗੀਤਾਂ 'ਤੇ ਖੂਬ ਰੰਗ ਹੀ ਨਹੀ ਬੰਨ੍ਹਿਆ ਸਗੋ ਫੁੱਲਕਾਰੀ, ਪੱਖੀਆਂ ਤੇ ਮੁਟਿਆਰਾਂ ਵਲੋਂ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ। ਮੁਟਿਆਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸੱਭਿਆਚਾਰ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਲਿਖਿਆ ਹੋਇਆ ਕੇਕ ਕੱਟਿਆ ਗਿਆ।ਇਸ ਮੌਕੇ ਤੀਆਂ ਦੇ ਤਿਉਹਾਰ ਵਿੱਚ ਸਹਿਯੋਗ ਦੇਣ ਵਾਲੀਆਂ ਮੁਟਿਆਰਾਂ ਸੁੱਖਪ੍ਰੀਤ ਕੌਰ, ਸਰਦੀਪ ਕੌਰ (ਰਾਣੋ),ਮਨਿੰਦਰ ਕੌਰ, ਸੁੱਖਵਿੰਦਰ ਕੌਰ, ਸਿੰਮੀ ਬੈਨੀਪਾਲ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।


Vandana

Content Editor

Related News