ਇਟਲੀ ਕਿਸ਼ਤੀ ਹਾਦਸਾ: ਮਰਨ ਵਾਲਿਆਂ ''ਚ 2 ਪਾਕਿਸਤਾਨੀ ਨਾਗਰਿਕ ਸ਼ਾਮਲ
Friday, Mar 03, 2023 - 04:12 PM (IST)

ਇਸਲਾਮਾਬਾਦ (ਵਾਰਤਾ- ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੱਖਣੀ ਇਟਲੀ ਦੇ ਤੱਟ 'ਤੇ ਇਕ ਜਹਾਜ਼ ਦੇ ਡੁੱਬਣ ਨਾਲ ਮਾਰੇ ਗਏ ਲੋਕਾਂ ਵਿਚ ਘੱਟੋ-ਘੱਟ 2 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ, ਜਦਕਿ 17 ਹੋਰਾਂ ਨੂੰ ਬਚਾ ਲਿਆ ਗਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਤਜ਼ ਜ਼ਾਹਰਾ ਬਲੋਚ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, “ਕਿਸ਼ਤੀ ਹਾਦਸੇ ਵਿਚ ਦੋ ਲੋਕ ਅਜੇ ਵੀ ਲਾਪਤਾ ਹਨ। ਰੋਮ ਵਿੱਚ ਸਾਡਾ ਦੂਤਘਰ ਬਚੇ ਹੋਏ ਲੋਕਾਂ ਅਤੇ ਮ੍ਰਿਤਕਾਂ ਦੇ ਅਵਸ਼ੇਸ਼ਾਂ ਨੂੰ ਵਾਪਸ ਲਿਆਉਣ ਲਈ ਇਟਲੀ ਦੇ ਅਧਿਕਾਰੀਆਂ ਨਾਲ ਸਰਗਰਮੀ ਨਾਲ ਕੋਸ਼ਿਸ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਵਾਪਰੇ ਕਿਸ਼ਤੀ ਹਾਦਸੇ 'ਚ 64 ਤੋਂ ਵੱਧ ਸ਼ਰਨਾਰਥੀ ਮਾਰੇ ਗਏ ਸਨ। ਕਥਿਤ ਤੌਰ 'ਤੇ ਜਹਾਜ਼ ਵਿਚ 100 ਤੋਂ ਵੱਧ ਸ਼ਰਨਾਰਥੀ ਸਵਾਰ ਸਨ। ਇਹ ਸ਼ਰਨਾਰਥੀ ਮੁੱਖ ਤੌਰ 'ਤੇ ਈਰਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਨ।