ਇਟਲੀ : ਮਹਾਂ ਸ਼ਿਵ ਸ਼ਕਤੀ ਮੰਦਿਰ ਬਰੇਸ਼ੀਆ ਵੱਲੋਂ ਸਤਸੰਗ ਪ੍ਰੋਗਰਾਮ ਆਯੋਜਿਤ

Thursday, Aug 10, 2023 - 02:27 PM (IST)

ਇਟਲੀ : ਮਹਾਂ ਸ਼ਿਵ ਸ਼ਕਤੀ ਮੰਦਿਰ ਬਰੇਸ਼ੀਆ ਵੱਲੋਂ ਸਤਸੰਗ ਪ੍ਰੋਗਰਾਮ ਆਯੋਜਿਤ

ਮਿਲਾਨ (ਸਾਬੀ ਚੀਨੀਆ):  ਮਹਾਂ ਸ਼ਿਵ ਸ਼ਕਤੀ ਮੰਦਿਰ ਬਰੇਸ਼ੀਆ ਵੱਲੋਂ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਸੰਸਥਾਪਕ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਸਤਮਿਤਰਾਨੰਦ ਜੀ ਵਿਸ਼ੇਸ਼ ਤੌਰ 'ਤੇ ਸਤਸੰਗ ਪ੍ਰਵਚਨ ਕਰਨ ਲਈ ਪਹੁੰਚੇ। ਸਵਾਮੀ ਜੀ ਨੇ ਵਿਚਾਰਾਂ ਵਿਚ ਮਾਨਵ ਤਨ ਦੀ ਮਹਾਨਤਾ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਗੋਸਵਾਮੀ ਤੁਲਸੀਦਾਸ ਜੀ ਦਾ ਕਥਨ ਹੈ “ਬੜੇ ਭਾਗਯ ਮਾਨੁਸ਼ ਤਨ ਪਾਵਾ'' ਉਹ ਕਹਿੰਦੇ ਨੇ ਕਿ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਇਨਸਾਨ ਨੂੰ 84 ਲੱਖ ਜੂਨਾਂ ਤੋਂ ਬਾਅਦ ਇਸ ਮਹਾਨ ਮਾਨਵ ਤਨ ਦੀ ਪ੍ਰਾਪਤੀ ਹੋਈ।

ਪੜ੍ਹੋ ਇਹ ਅਹਿਮ ਖ਼ਬਰ-ਫਿਲਾਡੇਲਫੀਆ 'ਚ 2023 ‘ਮੇਡ ਇਨ ਅਮਰੀਕਾ’ ਤਿਉਹਾਰ ਕੀਤਾ ਗਿਆ ਰੱਦ 

ਜਿਸਦਾ ਇੱਕੋ ਇੱਕ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਅਤੇ ਭਗਤੀ ਕਰਨਾ ਸੀ ਪਰ ਉਹ ਆਪਣੇ ਆਪ ਦੇ ਦੁਆਲੇ ਬਣਾਏ ਮਾਇਆ ਦੇ ਤਾਣੇ ਬਾਣੇ 'ਚ ਫੱਸ ਕੇ ਆਪਣੇ ਅਣਮੋਲ ਜੀਵਨ ਨੂੰ ਕੌਡੀਆਂ ਦੇ ਭਾਅ ਗੁਆ ਕੇ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਇਸ ਲਈ ਹਰ ਜੀਵ ਨੂੰ ਦ੍ਰਿੜ੍ਹਤਾ ਨਾਲ ਪ੍ਰਭੂ ਭਗਤੀ ਵੱਲ ਕਦਮ ਵਧਾਉਣਾ ਚਾਹੀਦਾ ਹੈ, ਜਿਸਦੀ ਪ੍ਰਾਪਤੀ ਕੇਵਲ ਸਮੇਂ ਦੇ ਪੂਰਣ ਗੁਰੂ ਦੀ ਸ਼ਰਣ ਵਿਚ ਜਾ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਉਪਰੰਤ ਹੀ ਹੋ ਸਕਦੀ ਹੈ। ਇਸ ਮੌਕੇ ਮੰਦਿਰ ਦੀ ਕਮੇਟੀ ਵੱਲੋਂ ਸੁਆਮੀ ਜੀ ਦਾ ਆਉਣ ਲਈ ਸਨਮਾਨ ਅਤੇ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News