ਹੁਣ ਇਟਲੀ 'ਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਲਾਈਆਂ ਗਈਆਂ ਰੋਬੋਟ ਮਸ਼ੀਨਾਂ

Tuesday, Apr 07, 2020 - 04:34 PM (IST)

ਹੁਣ ਇਟਲੀ 'ਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਲਾਈਆਂ ਗਈਆਂ ਰੋਬੋਟ ਮਸ਼ੀਨਾਂ

ਰੋਮ (ਕੈਂਥ): ਨੋਰਥ ਇਟਲੀ ਵਿਚ ਸਥਿਤ ਇਕ ਹਸਪਤਾਲ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਟੋਮੀ ਨਾਮਕ ਰੋਬੋਟ ਤਾਇਨਾਤ ਕੀਤੇ ਹਨ। ਇਹ ਰੋਬੋਟ ਡਾਕਟਰੀ ਟੀਮ ਦੀ ਸਹਾਇਤਾ ਕਰਦੇ ਹੋਏ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਰੋਜ਼ਾਨਾ ਚੈਕਅਪ ਕਰਨਗੇ, ਜਿਸ ਨਾਲ ਮੈਡੀਕਲ ਟੀਮਾਂ ਆਪਣੇ ਆਪ ਨੂੰ ਸੁੱਰਖਿਅਤ ਮਹਿਸੂਸ ਕਰ ਰਹੀਆਂ ਹਨ। ਜਿੱਥੇ ਇਹ ਰੋਬੋਟ ਮਸ਼ੀਨਾਂ ਹੈਲਥ ਕੇਅਰ ਵਰਕਰਾਂ ਦਾ ਕੰਮ ਘੱਟ ਕਰਨਗੇ, ਉੱਥੇ ਹੀ ਕੋਰੋਨਾ ਪੀੜਤ ਮਰੀਜ਼ਾਂ 'ਤੇ ਹੋ ਰਹੇ ਵਾਇਰਸ ਤੋਂ ਬਚਾਓ ਕਰਨਗੇ। ਇਹਨਾਂ ਰੋਬੋਟ ਮਸ਼ੀਨਾਂ ਕੋਈ ਵੀ ਬਿਮਾਰੀ, ਇੰਨਫੈਕਸ਼ਨ ਨਹੀਂ ਹੋ ਸਕਦੀ ਹੈ। ਇੰਨਾਂ ਦੀ ਤਾਇਨਾਤੀ ਨਾਲ ਹੈਲਥ ਵਰਕਰਾਂ ਦੀ ਬਹੁਤ ਮਦਦ ਹੋਵੇਗੀ।

PunjabKesari

ਇਟਲੀ ਦੇ ਨੋਰਥ ਵਿਚ ਸਥਿਤ ਵਰੇਸੇ ਹਸਪਤਾਲ ਵਿਚ ਇਹ 6 ਰੋਬੋਟ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹਨਾਂ ਰੋਬੋਟ ਮਸ਼ੀਨਾਂ ਦਾ ਅਕਾਰ ਬੰਦੇ ਦੀ ਤਰ੍ਹਾਂ ਬਣਾਇਆ ਗਿਆ ਹੈ ਪਰ ਇਹਨਾਂ ਦੇ ਸਿਰ 'ਤੇ ਵੇਰੀਅਸ ਸੈਂਸਰ ਲਗਾਏ ਹਨ, ਜੋ ਮਰੀਜ਼ ਦੀ ਦੇਖਭਾਲ ਕਰਦੇ ਹੋਏ ਉਸ ਸੰਬੰਧੀ ਸਾਰੇ ਸੰਕੇਤ ਰਿਕਾਰਡ ਕਰਕੇ ਡਾਕਟਰਾਂ ਤਕ ਪਹੰਚਾਉਣਗੇ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਇਟਲੀ ਵਿਚ ਹੁਣ ਤੱਕ 90 ਦੇ ਕਰੀਬ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 5000 ਤੋਂ ਵੀ ਵੱਧ ਹੈਲਥ ਵਰਕਰ ਪ੍ਰਭਾਵਿਤ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਬਹੁਤੇ ਯੂਰਪੀਅਨ ਦੇਸ਼ਾਂ ਨੇ ਕੋਰੋਨਾ ਨੂੰ ਨਹੀਂ ਸਮਝਿਆ ਘਾਤਕ, ਅੱਜ ਭੁਗਤ ਰਹੇ ਖਮਿਆਜ਼ਾ


author

Vandana

Content Editor

Related News