ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦਾ ਹੋਇਆ ਪੁਨਰਗਠਨ

12/28/2020 12:11:47 PM

ਰੋਮ (ਬਿਊਰੋ): ਇਟਲੀ ਵਿੱਚ ਬੀਤੇ ਦਿਨ ਪੱਤਰਕਾਰਾਂ ਦੀ ਪਿਛਲੇ 6 ਸਾਲਾਂ ਤੋਂ ਚੱਲ ਰਹੀ ਜਥੇਬੰਦੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦਾ ਪੁਨਰਗਠਨ ਕੀਤਾ ਗਿਆ। ਜਿਸ ਵਿਚ ਜਥੇਬੰਦੀ ਦੇ ਢਾਂਚੇ ਪੁਨਰਗਠਨ ਕਰਨ ਦੇ ਨਾਲ-ਨਾਲ ਜਥੇਬੰਦੀ ਦੁਆਰਾ ਇਟਲੀ ਵਿੱਚ ਪੰਜਾਬੀ ਪੱਤਰਕਾਰਤਾ ਨੂੰ ਬੁਲੰਦੀ 'ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਇਕਜੁਟਤਾ ਨਾਲ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਵਿੱਚ ਸਰਬਸਮੰਤੀ ਨਾਲ ਦਲਵੀਰ ਕੈਂਥ ਨੂੰ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਕਿਸਾਨ ਸੰਘਰਸ਼ ਦੀ ਹਮਾਇਤ 'ਚ ਬ੍ਰਿਸਬੇਨ ਵਿਖੇ ਧਰਨਾ ਪ੍ਰਦਰਸ਼ਨ (ਤਸਵੀਰਾਂ) 

ਇਸ ਤੋਂ ਇਲਾਵਾ ਸਤਵਿੰਦਰ ਸਿੰਘ ਮਿਆਣੀ ਜਨਰਲ ਸਕੱਤਰ ਬਲਜੀਤ ਭੌਰਾ ਤੇ ਹਰਜਿੰਦਰ ਸਿੰਘ ਹੀਰਾ ਮੁੱਖ ਸਲਾਹਕਾਰ ਮਨਜੀਤ ਪ੍ਰੀਤ ਵਿੱਤ ਸਕੱਤਰ, ਵਿੱਕੀ ਬਟਾਲਾ ਨੂੰ ਪ੍ਰੈੱਸ ਸਕੱਤਰ, ਗੁਰਸ਼ਰਨ ਸਿੰਘ ਸਿਆਨ ਅਤੇ ਦਲਜੀਤ ਸਿੰਘ ਮੱਕੜ ਪ੍ਰੈੱਸ ਸਕੱਤਰ ਨਾਲ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸੰਸਥਾ ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਆਮ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੀ ਹੈ। ਇਟਲੀ ਵਿੱਚ ਪੰਜਾਬੀ ਪੱਤਰਕਾਰ ਪੱਤਰਕਾਰਤਾ ਨੂੰ ਬੁਲੰਦ 'ਤੇ ਲਿਜਾਣ ਲਈ ਪਿਛਲੇ ਪੰਜ ਸਾਲਾਂ ਤੋਂ ਕਾਰਜ ਕਰ ਰਿਹਾ ਹੈ।


Vandana

Content Editor

Related News