…ਜਦੋਂ ਫੁਲਕਾਰੀਆਂ 'ਚ ਸਜੀਆਂ ਪੰਜਾਬਣਾਂ ਨੇ ਇਟਲੀ 'ਚ ਤੀਆਂ ਦੇ ਮੇਲੇ 'ਤੇ ਗਿੱਧਾ ਪਾਕੇ ਕਰਾਈ ਧੰਨ-ਧੰਨ

Tuesday, Aug 03, 2021 - 01:58 PM (IST)

…ਜਦੋਂ ਫੁਲਕਾਰੀਆਂ 'ਚ ਸਜੀਆਂ ਪੰਜਾਬਣਾਂ ਨੇ ਇਟਲੀ 'ਚ ਤੀਆਂ ਦੇ ਮੇਲੇ 'ਤੇ ਗਿੱਧਾ ਪਾਕੇ ਕਰਾਈ ਧੰਨ-ਧੰਨ

ਰੋਮ(ਕੈਂਥ)- ਦੁਨੀਆ ਵਿਚ ਇਕ ਪੰਜਾਬੀ ਸੱਭਿਆਚਾਰ ਹੀ ਅਜਿਹਾ ਸੱਭਿਆਚਾਰ ਹੈ ਜੋ ਦਿਨ, ਤਿਉਹਾਰਾਂ ਅਤੇ ਰਸਮਾਂ ਨਾਲ ਭਰਿਆ ਪਿਆ ਹੈ। ਜਿਸ ਨੂੰ  ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਜੀਵਤ ਹੀ ਨਹੀਂ ਕੀਤਾ, ਸਗੋਂ ਸਮੇਂ-ਸਮੇਂ ਇਨ੍ਹਾਂ ਨੂੰ ਮਨਾ ਕੇ ਵਿਦੇਸ਼ਾਂ ਵਿਚ ਪੈਦਾ ਹੋਈ ਅਗਲੀ ਪੀੜ੍ਹੀ ਨੂੰ ਵੀ ਨਾਲ ਜੋੜਿਆ ਹੈ। ਇਸ ਸੋਚ ਤਹਿਤ ਹੀ ਬੋਰਗੋ ਵੋਦਿਸ ਸਬਾਊਦੀਆ (ਲਾਤੀਨਾ) ਇੰਡੀਅਨ ਰੈਸਟੋਰੈਂਟ ਵਿਖੇ ਮੈਡਮ ਗੁਰਸ਼ਰਨ ਕੌਰ ਗਰੇਵਾਲ਼ ਤੇ ਮੈਡਮ ਅਮਨਦੀਪ ਕੌਰ ਸੰਧੂ ਵੱਲੋਂ ਇਲਾਕੇ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਾਉਣ ਦੇ ਮਹੀਨੇ ਦਾ ਪ੍ਰਸਿੱਧ ਤਿਉਹਾਰ 'ਤੀਆਂ ਤੀਜ ਦੀਆਂ' ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਚ ਪੰਜਾਬੀ ਸੱਭਿਆਚਾਰ ਨਾਲ ਸੰਬਧਿਤ ਲੋਕ ਨਾਚ ਗਿੱਧਾ, ਭੰਗੜਾ ਤੇ ਹੋਰ ਵਿਰਸੇ ਨਾਲ ਜੋੜਦੀਆਂ ਪੇਸ਼ਕਾਰੀਆਂ ਕੀਤੀਆਂ ਗਈ, ਜਿਹਨਾਂ ਨੂੰ ਮੈਡਮ ਬੰਧਨਾ ਕੁਮਾਰੀ ਵੱਲੋਂ ਬਹੁਤ ਹੀ ਦਿਲ ਟੁੰਭਵੇਂ ਅੰਦਾਜ਼ ਵਿਚ ਪੇਸ਼ ਕੀਤਾ ਗਿਆ।

ਪੰਜਾਬੀ ਸੱਭਿਆਚਾਰ ਨਾਲ ਗਹਿਗਚ ਪੰਜਾਬੀ ਫੁਲਕਾਰੀਆਂ ਨਾਲ ਸੱਜੀਆਂ ਪੰਜਾਬਣਾਂ ਦਾ ਇਹ ਮੇਲਾ ਵਿੱਲ਼ਖਣ ਪੈੜਾ ਪਾਉਂਦਾ ਨਜ਼ਰੀ ਆਇਆ, ਜਿਸ ਨੂੰ ਨੰਨ੍ਹ-ਮੁੰਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਗਿੱਧੇ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਪਹਿਲੇ ਨੰਬਰ 'ਤੇ ਰਮਨਦੀਪ ਕੌਰ, ਦੂਜੇ ਨੰਬਰ 'ਤੇ ਨਵਨੀਤ ਕੌਰ ਤੇ ਤੀਜੇ ਨੰਬਰ 'ਤੇ ਨੋਨੀ ਗਰੇਵਾਲ ਪੰਜਾਬਣਾਂ ਰਹੀਆਂ। ਇਨ੍ਹਾਂ ਨੂੰ ਵਿਸ਼ੇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਅਜਿਹਾ ਹੀ ਇਕ ਹੋਰ ਉੱਦਮ ਮੈਡਮ ਰਜਿੰਦਰ ਸੋਮਲ ਵੱਲੋਂ ਇੰਡੀਅਨ ਰੈਸਟੋਰੈਂਟ ਵਿਲਾਫਾਂਰਕਾ ਦੇ ਵਿਹ੍ਹੜੇ ਵਿਚ ਤੀਆਂ ਦਾ ਮੇਲਾ ਲਗਾ ਕੇ ਕੀਤਾ ਗਿਆ। ਜਿਸ ਵਿਚ ਪੰਜਾ਼ਬੀ ਪਹਿਰਾਵੇ ਵਿਚ ਸਜੀਆਂ ਪੰਜਾਬਣਾਂ ਨੇ ਪੰਜਾਬੀ ਗੀਤ ਸੰਗੀਤ 'ਤੇ ਨੱਚ-ਨੱਚ ਕੇ ਰੌਣਕਾਂ ਲਗਾਈਆਂ । ਇਸ ਦੌਰਾਨ ਪੰਜਾਬੀ ਲੋਕ ਨਾਚ ਗਿੱਧਾ ਪਾ ਕੇ ਪੰਜਾਬਣਾਂ ਨੇ ਖੂਬ ਰੰਗ ਬੰਨ੍ਹਿਆ। ਇਹ ਮੇਲਾ ਪਰਮਿੰਦਰ ਕੌਰ ਨੀਲੂ, ਮਨਜੀਤ ਕੌਰ ,ਪਰਮਿੰਦਰ ਕੌਰ ਜਿ਼ੰਮੀ ਆਦਿ ਦੀ ਸਮੁੱਚੀ ਅਗਵਾਈ ਹੇਠ ਕਰਵਾਇਆ ਗਿਆ।


author

cherry

Content Editor

Related News