ਇਟਲੀ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹੋਏ
Monday, Nov 26, 2018 - 02:58 PM (IST)
ਰੋਮ,(ਕੈਂਥ)— ਮਹਾਨ ਸਿੱਖ ਧਰਮ ਦੇ ਜਨਮਦਾਤਾ ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਲਈ ਮਹਾਨ ਗੁਰਮਤਿ ਸਮਾਗਮ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਫੌਜਾ ਵਿਖੇ ਕਰਵਾਏ ਗਏ। ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇੱਥੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ।
ਇਸ ਮੌਕੇ ਸਜੇ ਦੀਵਾਨਾਂ ਵਿੱਚ ਭਾਈ ਅਮਨਪ੍ਰੀਤ ਸਿੰਘ ਮੋਧਨਾ ਵਾਲਿਆਂ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕਲਤੂਰਾ ਸਿੱਖ ਇਟਲੀ ਵਲੋਂ ਪ੍ਰਕਾਸ਼ਿਤ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸ. ਅਵਤਾਰ ਸਿੰਘ , ਸ. ਜਸਵੀਰ ਸਿੰਘ, ਸ. ਭਰਭੂਰ ਸਿੰਘ, ਸ. ਪਰਮਿੰਦਰ ਸਿੰਘ, ਸ.ਹਰਵਿੰਦਰ ਸਿੰਘ, ਸ. ਕੁਲਦੀਪ ਸਿੰਘ, ਸ. ਮੋਹਨ ਸਿੰਘ, ਸ. ਦਲਵਿੰਦਰ ਸਿੰਘ, ਸ. ਦਲਜੀਤ ਸਿੰਘ ਹਾਜ਼ਰ ਸਨ।