ਇਟਲੀ 'ਚ ਲੋਕਾਂ ਨੂੰ ਮਾਸਕ ਪਾਉਣ ਤੋਂ ਮਿਲੀ ਛੋਟ, ਇਹਨਾਂ ਦੇਸ਼ਾਂ 'ਤੇ ਪਾਬੰਦੀ ਜਾਰੀ

Monday, Jun 28, 2021 - 02:40 PM (IST)

ਇਟਲੀ 'ਚ ਲੋਕਾਂ ਨੂੰ ਮਾਸਕ ਪਾਉਣ ਤੋਂ ਮਿਲੀ ਛੋਟ, ਇਹਨਾਂ ਦੇਸ਼ਾਂ 'ਤੇ ਪਾਬੰਦੀ ਜਾਰੀ

ਰੋਮ (ਬਿਊਰੋ) ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਫੈਲਣ ਮਗਰੋਂ ਫਰਵਰੀ 2020 ਤੋਂ ਪੂਰੇ ਵਿਸ਼ਵ ਵਿਚ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਟੀਕਕਰਨ ਮਗਰੋਂ ਕੁਝ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਮਾਸਕ ਪਾਉਣ ਤੋਂ ਛੋਟ ਦੇ ਦਿੱਤੀ ਹੈ। ਇਸ ਲੜੀ ਵਿਚ ਹੁਣ 2021 ਦੇ ਮੱਧ ਤੱਕ ਆਉਂਦੇ-ਆਉਂਦੇ ਯੂਰਪੀ ਦੇਸ਼ ਦੇ ਲੋਕਾਂ ਨੂੰ ਮਾਸਕ ਤੋਂ ਵੱਡੀ ਰਾਹਤ ਮਿਲੀ ਹੈ। ਇਟਲੀ ਸਿਹਤ ਮੰਤਰਾਲੇ ਨੇ ਪਹਿਲੀ ਵਾਰ ਇਟਲੀ ਦੇ 20 ਖੇਤਰਾਂ ਵਿਚੋਂ ਹਰੇਕ ਨੂੰ 'ਵ੍ਹਾਈਟ' ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਹੈ, ਜੋ ਘੱਟ ਜ਼ੋਖਮ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਮਾਸਕ ਪਾਉਣਾ ਹੁਣ ਲਾਜ਼ਮੀ ਨਹੀਂ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 24 ਘੰਟਿਆਂ 'ਚ ਕੋਰੋਨਾ ਦੇ 18 ਨਵੇਂ ਕੇਸ ਆਏ ਸਾਹਮਣੇ

ਹੁਣ ਇਟਲੀ ਕੋਰੋਨਾ ਦੇ ਪ੍ਰਕੋਪ ਤੋਂ ਮੁਕਤ ਹੁੰਦਾ ਦਿਸ ਰਿਹਾ ਹੈ। ਸਰਕਾਰ ਮੁਤਾਬਕ ਐਤਵਾਰ ਤੱਕ ਇਟਲੀ ਦੀ 12 ਸਾਲ ਤੋਂ ਵੱਧ ਉਮਰ ਦੀ ਇਕ ਤਿਹਾਈ ਆਬਾਦੀ ਜਾਂ 17,572,505 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਇਟਲੀ ਨੇ ਲੰਬੇ ਸਮੇਂ ਤੋਂ ਦੇਸ਼ ਵਿਚ ਦਾਖਲ ਹੋਣ ਦੀ ਪਾਬੰਦੀ ਨੂੰ ਵੀ ਹਟਾ ਲਿਆ ਹੈ। ਇਟਲੀ ਵਿਚ ਵਿਦੇਸ਼ੀਆਂ ਨੂੰ ਗ੍ਰੀਨ ਪਾਸ ਦਿਖਾਉਣਾ ਹੋਵੇਗਾ ਜਾਂ ਫਿਰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਫਿਰ ਵੀ ਕੁਝ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਜਾਪਾਨ ਅਤੇ ਯੂਰਪ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਈ ਗਈ ਹੈ। ਕੋਰੋਨਾ ਵੈਕਸੀਨ ਲੈਣ ਮਗਰੋਂ ਗ੍ਰੀਨ ਪਾਸ ਵੈਕਸੀਨ ਦਿੱਤੀ ਜਾਂਦੀ ਹੈ ਉੱਥੇ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋ ਆਉਣ ਵਾਲੇ ਲੋਕਾਂ 'ਤੇ ਵੀ ਪਾਬੰਦੀ ਜਾਰੀ ਰਹੇਗੀ। ਇੱਥੇ ਦੱਸ ਦਈਏ ਕਿ ਇਟਲੀ ਵਿਚ ਕੋਵਿਡ-19 ਕਾਰਨ ਹੁਣ ਤੱਕ 127,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 40 ਲੱਖ ਤੋਂ ਵੱਧ ਲੋਕ ਪੀੜਤ ਹੋਏ ਹਨ।


author

Vandana

Content Editor

Related News