ਇਟਲੀ : ਸੜਕ ਹਾਦਸੇ ਦੌਰਾਨ ਪਾਕਿਸਤਾਨੀ ਵਿਅਕਤੀ ਦੀ ਮੌਤ ਤੇ ਦੋ ਪੰਜਾਬੀ ਜ਼ਖ਼ਮੀ

Friday, Feb 12, 2021 - 03:59 PM (IST)

ਇਟਲੀ : ਸੜਕ ਹਾਦਸੇ ਦੌਰਾਨ ਪਾਕਿਸਤਾਨੀ ਵਿਅਕਤੀ ਦੀ ਮੌਤ ਤੇ ਦੋ ਪੰਜਾਬੀ ਜ਼ਖ਼ਮੀ

ਮਿਲਾਨ, (ਸਾਬੀ ਚੀਨੀਆ)-  ਇਟਲੀ 'ਚ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਵਿਚ ਬਹੁਤ ਸਾਰੇ ਪੰਜਾਬੀ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ । ਬੀਤੀ ਰਾਤ ਲਾਤੀਨਾ ਜ਼ਿਲਾ ਦੇ ਕਸਬਾ ਬੋਰਗੋ ਮੁਤੇਲੋ ਤੋਂ ਨਤੂਨੋ ਨੂੰ ਜਾਣ ਵਾਲੇ ਰਸਤੇ 'ਤੇ ਵਾਪਰੇ ਇਕ ਸੜਕ ਹਾਦਸੇ 'ਚ 31 ਸਾਲ ਦੇ ਪਾਕਿਸਤਾਨੀ ਵਿਅਕਤੀ ਦੀ ਮੌਤ ਹੋ ਗਈ ਤੇ 2 ਹੋਰ ਪੰਜਾਬੀ ਗੰਭੀਰ ਜ਼ਖ਼ਮੀ ਹਨ। 

ਪ੍ਰਾਪਤ ਵੇਰਵਿਆਂ ਅਨੁਸਾਰ 3 ਵਿਅਕਤੀ ਕੰਮ ਤੋਂ ਵਾਪਸ ਪੈਦਲ ਆਪਣੇ ਘਰ ਆ ਰਹੇ ਸਨ ਕਿ ਪਿੱਛੇ ਤੋਂ ਆ ਰਹੇ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਫਲਸਰੂਪ ਇਕ ਪਾਕਿਸਤਾਨੀ ਦੀ ਮੌਕੇ 'ਤੇ ਮੌਤ ਹੋ ਗਈ ਜਦ ਇਸ ਦੇ ਨਾਲ ਤੁਰੇ ਆਉਂਦੇ ਪੰਜਾਬੀ ਨੌਜਵਾਨ ਕਾਮੇ ਵੀ ਗੰਭੀਰ ਰੂਪ ਵਿਚ ਫੱਟੜ ਹੋ ਗਏ। 

ਜ਼ਖ਼ਮੀਆਂ ਨੂੰ ਲਾਤੀਨਾ ਦੇ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ  ਜਦ ਕਿ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਚੁੱਕਣ ਤੋਂ ਪਹਿਲਾਂ ਲੋੜੀਂਦੀ ਕਾਰਵਾਈ ਕਰਨ ਲਈ ਪੁਲਿਸ ਨੂੰ ਘੰਟਿਆਂ ਬੱਧੀ ਰਸਤਾ ਬੰਦ ਰੱਖਣਾ ਪਇਆ। ਪੁਲਸ ਮੁਤਾਬਕ ਇਹ ਤਿੰਨੋਂ ਨੇੜੇ ਹੀ ਕਿਸੇ ਖੇਤੀ ਫਾਰਮ ਤੇ ਕੰਮ ਕਰਨ ਤੋਂ ਬਾਅਦ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ।
 


author

Lalita Mam

Content Editor

Related News